ਅਧਿਆਪਕ ਆਗੂ ਹਰਜਿੰਦਰਪਾਲ ਸਿੰਘ ਪੰਨੂੰ , ਹਰਜਿੰਦਰ ਹਾਂਡਾ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ ,24 ਮਾਰਚ -ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵੀ ਸੈਕੰਡਰੀ ਸਕੂਲਾਂ ਵਿੱਚ ਸਿੱਧੀ ਭਰਤੀ ਰਾਹੀਂ ਪ੍ਰਿੰਸੀਪਲ ਅਤੇ ਹੈੱਡਮਾਸਟਰ ਲੱਗ ਸਕਣਗੇ ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਲੀਮਟਰੀ ਟੀਚਰਜ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ,ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਐਡਵਾਇਜਰੀ ਬੋਰਡ ਚੇਅਰਮੈਨ ਹਰਜਿੰਦਰ ਹਾਂਡਾ ਅਤੇ ਸੂਬਾਈ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁਕੇਵਾਲੀ ਨੇ ਦੱਸਿਆ ਕਿ ਪਿੱਛਲੇ ਸਮੇਂ ਦੋਰਾਨ ਜੋ ਸੈਕੰਡਰੀ ਸਕੂਲਾਂ ਵਿੱਚ ਸਿੱਧੀ ਭਰਤੀ ਰਾਹੀਂ ਪ੍ਰਿੰਸੀਪਲ ਅਤੇ ਹੈੱਡਮਾਸਟਰ ਭਰਤੀ ਕੀਤੇ ਗਏ ਸਨ , ਉਸ ਭਰਤੀ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ ।
ਇਸ ਕਾਰਨ ਪੰਜਾਬ ਦੀ ਪ੍ਰਾਇਮਰੀ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ।ਇਸ ਸਬੰਧੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸਾਹਮਣੇ ਆਪਣਾ ਰੋਸ ਜ਼ਾਹਿਰ ਕਰਦਿਆਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੈਕੰਡਰੀ ਸਕੂਲਾਂ ਵਿੱਚ ਹੋਣ ਵਾਲੀ ਹਰ ਪ੍ਰਕਾਰ ਦੀ ਸਿੱਧੀ ਭਰਤੀ ਵਿੱਚ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਨਾਲ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਬਰਾਬਰ ਦੇ ਮੌਕੇ ਦਿੱਤੇ ਜਾਣ ।
ਉਕਤ ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਸਿਖਿਆ ਵਿਭਾਗ ਨੇ ਉਨ੍ਹਾਂ ਦੀ ਮੰਗ ਮੰਨਦਿਆਂ ਅੱਜ ਜੋ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਦੀ ਸਿੱਧੀ ਭਰਤੀ ਲਈ ਇਸ਼ਤਿਹਾਰ ਜਾਰੀ ਹੈ ਉਸ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦਾ ਬਰਾਬਰ ਦਾ ਮੌਕਾ ਦੇ ਦਿੱਤਾ ਹੈ ।
ਹਰਜਿੰਦਰਪਾਲ ਸਿੰਘ ਪੰਨੂੰ, ਹਰਜਿੰਦਰ ਹਾਂਡਾ ਅਤੇ ਗੁਰਿੰਦਰ ਸਿੰਘ ਘੁਕੇਵਾਲੀ ਨੇ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸਿੱਧੀ ਭਰਤੀ ਵਿੱਚ ਵੀ ਪ੍ਰਾਇਮਰੀ ਅਧਿਆਪਕਾਂ ਨੂੰ ਸੈਕੰਡਰੀ ਅਧਿਆਪਕਾਂ ਦੇ ਬਰਾਬਰ ਦੇ ਮੌਕੇ ਦਿੱਤੇ ਜਾਣ।
ਇਸ ਮੋਕੇ ਹਰਜਿੰਦਰ ਪਾਲ ਸਿੰਘ ਪੰਨੂੰ,ਹਰਜਿੰਦਰ ਹਾਂਡਾ,ਗੁਰਿੰਦਰ ਸਿੰਘ ਘੁਕੇਵਾਲੀ ਤੋ ਇਲਾਵਾ ਨਰੇਸ਼ ਪਨਿਆੜ, ਸਤਵੀਰ ਸਿੰਘ ਰੌਣੀ, ਧੰਨਾ ਸਿੰਘ ਸਵੱਦੀ, ਹਰਕ੍ਰਿਸ਼ਨ ਮੋਹਾਲੀ, ਬੀ.ਕੇ ਮਹਿਮੀ, ਰਵੀ ਵਾਹੀ,ਲਖਵਿੰਦਰ ਸਿੰਘ ਸੇਖੋ, ਨੀਰਜ ਅਗਰਵਾਲ , ਸਰਬਜੀਤ ਸਿੰਘ ਖਡੂਰ ਸਾਹਿਬ,ਸੋਹਣ ਸਿੰਘ ਮੋਗਾ ਨਿਰਭੈ ਸਿੰਘ ਮਾਲੋਵਾਲ, ਅੰਮ੍ਰਿਤਪਾਲ ਸਿੰਘ ਸੇਖੋਂ, ਸੁਧੀਰ ਢੰਡ ਅੰਮ੍ਰਿਤਸਰ, ਜਤਿੰਦਰਪਾਲ ਸਿੰਘ ਰੰਧਾਵਾ, ਸ਼ੇਰ ਸਿੰਘ ਛਿੱਬਰ ਹਰਜਿੰਦਰ ਸਿੰਘ ਚੋਹਾਨ, ਕਰਨੈਲ ਸਿੰਘ ਸਾਂਧਰਾ ,ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ ਰਣਜੀਤ ਸਿੰਘ ਮੱਲਾ,ਦੀਦਾਰ ਸਿੰਘ ਪਟਿਆਲਾ, ਸਤਬੀਰ ਸਿੰਘ ਬੋਪਾਰਾਏ ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ , ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿਂਘ ਘਰਿਆਲਾ, ਗੁਰਦੀਪ ਸਿੰਘ , ਮਨੋਜ ਘਈ, ਕੁਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਅਸ਼ੋਕ ਸਰਾਰੀ ਫਾਜਿਲਕਾ, ਲਾਲ ਸਿੰਘ ਡਕਾਲਾ ਚਰਨਜੀਤ ਸਿੰਘ, ਮਨਦੀਪ ਕਲੌਡ, ਸੁਖਵਿੰਦਰ ਸਿੰਘ ਭੁੱਲਰ , ਬਲਕਰਨ ਸਿੰਘ ਮੋਗਾ,, ਗੁਰਪ੍ਰੀਤ ਸਿੰਘ ਢਿੱਲੋ , ਅਸ਼ਵਨੀ ਫੱਜੂਪੁਰ, ਮਨੋਹਰ ਲਾਲ , ਅਵਤਾਰ ਸਿਂਘ ਮਾਨ, ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵਂਤ ਸਿੰਘ ਸੇਖੜਾ, ਤਰਪਿੰਦਰ, ਨਵਦੀਪ ਸਿੰਘ ਅੰਮ੍ਰਿਤਸਰ , ਗੁਰਵਿੰਦਰ ਬੱਬੂ ਤਰਨਤਾਰਨ, ਸੁਖਵਿੰਦਰ ਸਿੰਘ ਧਾਮੀ,ਸੁਰਿੰਦਰ ਕੁਮਾਰ ਮੋਗਾ, ਅਸ਼ਵਨੀ ਫੱਜੂਪੁਰ, ਅਵਤਾਰ ਸਿੰਘ ਸੰਗਰੂਰ, ਗੁਰਮੇਜ ਸਿੰਘ ਕਪੂਰਥਲਾ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਪਵਨ ਕੁਮਾਰ ਜਲੰਧਰ ,ਹੈਰੀ ਮਲੋਟ, ਗੁਰਮੇਲ ਸਿਂਘ,ਮਨਮੋਹਨ ਜੋਗਾ ਰਾਮ ਲਾਲ ਨਵਾਂਸ਼ਹਿਰ, ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਸਰਬਜੀਤਸਿੰਘ ਚੌਂਕੀਮਾਨ ਮਨਮੋਹਨ ਸਿੰਘ, ਸੁਖਪਾਲ ਸਿੰਘ, ਬਚਨ ਸਿੰਘ, ਸਤੀਸ਼ ਕੰਬੋਜ ,ਬਲਰਾਜ ਥਿੰਦ ਤਰਸੇਮ ਲਾਲ ਜਲੰਧਰ, ਜਸਵੀਰ ਗੜਸ਼ੰਕਰ, ਮੇਜਰ ਸਿੰਘ ਮਸੀਤੀ ,ਰਕੇਸ਼ ਗਰਗ, ਰਵੀ ਕਾਂਤ , ਗੁਰਮੀਤ ਸਿੰਘ ਜਲੰਧਰ,ਬਲਜੀਤ ਸਿੰਘ, ਕਮਲਜੀਤ ਸਿੰਘ ਆਦਿ ਸੂਬਾਈ ਅਧਿਆਪਕ ਆਗੂਆਂ ਨੇ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ।