ਜਗਦੀਸ਼ ਥਿੰਦ
ਫਾਜ਼ਿਲਕਾ, 24 ਮਾਰਚ:
ਕਰੋਨਾ ਵਾਈਰਸ ਕੋਵਿਡ-19 ਨੰੂ ਫੈਲਣ ਤੋਂ ਰੋਕਣ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆ ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ 23 ਮਾਰਚ ਨੂੰ ਜ਼ਿਲ੍ਹਾ ਪੱਧਰ ’ਤੇ ਕਰਫਿਊ ਲਗਾਇਆ ਗਿਆ ਸੀ। ਜ਼ਿਲ੍ਰਾ ਮੈਜਿਸਟਰੇਟ ਸ .ਸੰਧੂ ਵੱਲੋਂ ਕਰਫਿਊ ਦੌਰਾਨ ਲੋਕ ਸੁਵਿਧਾਵਾਂ ਨੂੰ ਧਿਆਨ ‘ਚ ਰੱਖਦਿਆਂ ਦੱਸਿਆ ਕਿ ਅਖਬਾਰਾਂ ਦੀ ਵੰਡ, ਦੁੱਧ ਦੀ ਸਪਲਾਈ ਅਤੇ ਪੱਠੇ ਦੀਆਂ ਟਾਲਾਂ ਨੂੰ ਦਿੱਤੀ ਢਿੱਲ ਦੇ ਆਦੇਸ਼ ਪਹਿਲਾ ਹੀ ਜਾਰੀ ਕਰ ਦਿੱਤੇ ਗਏ ਹਨ, ਜੋ ਪਹਿਲਾ ਦਿੱਤੇ ਆਦੇਸ਼ਾਂ ਮੁਤਾਬਕ ਲਾਗੂ ਰਹਿਣਗੇ।
ਸ. ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿੱਚ ਵੱਖ-ਵੱਖ ਜਰੂਰੀ ਵਸਤਾਂ ਦੀ ਸਪਲਾਈ ਲਈ ਡੀਜ਼ਲ/ ਪੈਟਰੋਲ ਦੀ ਵਿਕਰੀ ’ਤੇ ਮਿਤੀ 25, 27, 29 ਅਤੇ 31 ਮਾਰਚ 2020 ਨੂੰ ਸਵੇਰੇ 7 ਵਜ੍ਹੇ ਤੋਂ ਸਵੇਰੇ 10 ਵਜ੍ਹੇ ਤੱਕ ਢਿੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਵਿਸ ਮੁਹੱਈਆ ਕਰਵਾ ਰਹੇ ਵਹੀਕਲਾਂ ਨੂੰ ਪੈਟਰੋਲ ਅਤੇ ਡੀਜ਼ਲ ਲਾਜ਼ਮੀ ਮੁਹੱਈਆ ਕਰਵਾਇਆ ਜਾਵੇ ਅਤੇ ਜਿੰਨਾਂ ਪੈਟਰੋਲ ਪੰਪਾਂ ਤੇ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ ਕੀਤੀ ਜਾਣੀ ਹੈ, ਉਨ੍ਹਾਂ ਦੀ ਪਹਿਚਾਣ ਸਬੰਧਤ ਉਪ ਮੰਡਲ ਮੈਜਿਸਟਰੇਟ ਆਪਣੇ ਪੱਧਰ ਤੇ ਕਰਕੇ ਲੋੜ ਅਨੁਸਾਰ ਸਬੰਧਤ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਪ੍ਰਵਾਨਗੀ ਦੇਣਗੇ।
ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰਾਂ ਦੀ ਸਪਲਾਈ ਲਈ ਮਿਤੀ 25, 27, 29 ਅਤੇ 31 ਮਾਰਚ 2020 ਤੱਕ ਸਵੇਰੇ 9 ਵਜ੍ਹੇ ਤੋਂ ਦੁਪਹਿਰ 1 ਵਜ੍ਹੇ ਤੱਕ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਗੈਸ ਦੇ ਡੀਲਰ ਇਸ ਸਮੇਂ ਦੌਰਾਨ ਘੱਟ ਤੋਂ ਘੱਟ ਵਹੀਕਲਾਂ ਦੀ ਵਰਤੋਂ ਕਰਕੇ ਆਮ ਜਨਤਾ ਦੇ ਘਰਾਂ ਵਿੱਚ ਗੈਸ ਸਿਲੈਡਰ ਦੀ ਸਪਲਾਈ ਕਰਨੀ ਯਕੀਨੀ ਬਨਾਉਣਗੇ। ਕੋਈ ਵੀ ਨਾਗਰਿਕ ਗੈਸ ਸਿਲੈਡਰ ਲੈਣ ਲਈ ਗੈਸ ਏਜੰਸੀ/ਗੋਦਾਮ ਵਿਖੇ ਸਿਲੈਡਰ ਲੈਣ ਨਹੀ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਮਿਤੀ 26 ਮਾਰਚ 2020 ਅਤੇ 30 ਮਾਰਚ 2020 ਵਾਲੇ ਦਿਨ ਲੋਕਾਂ ਦੀ ਸੁਵਿਧਾ ਲਈ ਫਲਾਂ ਅਤੇ ਸ਼ਬਜੀਆਂ ਦੀ ਖਰੀਦੋ ਫਰੋਖਤ ਲਈ ਸਵੇਰੇ 7 ਵਜ੍ਹੇ ਤੋਂ 12 ਵਜ੍ਹੇ ਤੱਕ ਢਿੱਲ ਹੋਵੇਗੀ। ਇਸ ਸਮੇਂ ਦੌਰਾਨ ਸ਼ਬਜੀ/ਫਲ ਵਾਲੇ ਆਪਣੀ ਸਬਜੀ ਅਤੇ ਫਲ ਵਹੀਕਲਾਂ ਅਤੇ ਰੇਹੜੀਆਂ ਰਾਹੀ ਆਮ ਜਨਤਾ ਦੇ ਘਰਾਂ ਵਿੱਚ ਪਹੁੰਚਾਉਣ ਲਈ ਜਿੰਮੇਵਾਰ ਹੋਣਗੇ। ਕੋਈ ਵੀ ਵਹੀਕਲ ਅਤੇ ਰੇਹੜੀ ਵਾਲੇ ਇਕ ਥਾਂ ਤੇ ਇਕੱਠ ਨਹੀ ਕਰਨਗੇ। ਹੁਕਮ ’ਚ ਕਿਹਾ ਹੈ ਕਿ ਸਮੁਹ ਉਪ ਮੰਡਲ ਮੇਜਿਸਟੇ੍ਰਟ ਆਪਣੇ ਪੱਧਰ ’ਤੇ ਸਬੰਧਤ ਯੂਨੀਅਨ ਨਾਲ ਰਾਬਤਾ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸ਼ਬਜੀ/ਫਲ ਦੀ ਵਿਕਰੀ ਵਾਜਬ ਰੇਟ ਤੇ ਘੱਟ ਤੋਂ ਘੱਟ ਮਸ਼ੀਨਰੀ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਲੋੜ ਅਨੁਸਾਰ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਕਰਵਾਈ ਜਾਵੇ। ਸਕੱਤਰ ਮਾਰਕੀਟ ਕਮੇਟੀ ਨਾਲ ਵੀ ਗੱਲਬਾਤ ਕਰਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ ਸਬੰਧਤ ਸਬਜੀ ਮੰਡੀ ਵਿਖੇ ਕੋਈ ਵੀ ਪਰਚੂਨ ਵਿੱਚ ਸ਼ਬਜੀ ਜਾਂ ਫਲ ਆਮ ਜਨਤਾ ਨੂੰ ਨਾ ਵੇਚਿਆ ਜਾਵੇ।
ਸ. ਸੰਧੂ ਨੇ ਹੁਕਮਾਂ ’ਚ ਕਿਹਾ ਕਿ ਕਰਿਆਣੇ ਦੀ ਵਿਕਰੀ ਲਈ 25, 27 ਅਤੇ 31 ਮਾਰਚ ਨੂੰ ਦੁਪਹਿਰ 12 ਵਜ੍ਹੇ ਤੋਂ ਸ਼ਾਮ 6 ਵਜ੍ਹੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਿਆਨਾ ਦੁਕਾਨਦਾਰ ਕਰਅਿਾਣਾ ਆਮ ਜਨਤਾ ਨੂੰ ਘਰਾਂ ਵਿੱਚ ਸਪਲਾਈ ਕਰਨਾ ਯਕੀਨੀ ਬਣਾਉਣਗੇ ਅਤੇ ਆਮ ਜਨਤਾ ਕਰਿਆਨੇ ਦਾ ਸਾਮਾਨ ਖਰੀਦਣ ਲਈ ਦੁਕਾਨ ਤੇ ਨਹੀ ਜਾਵੇਗੀ। ਉਨ੍ਹਾਂ ਕਿਹਾ ਜਿਨ੍ਹਾਂ ਕਰਿਆਣਾ ਦੁਕਾਨਾਂ ਤੋਂ ਸਾਮਾਨ ਦੀ ਪਹੰੁਚ ਘਰਾਂ ਤੱਕ ਕਰਵਾਈ ਜਾਣੀ ਹੈ, ਉਨ੍ਹਾਂ ਦੀ ਪਹਿਚਾਣ ਸਬੰਧਤ ਉਪ ਮੰਡਲ ਮੈਜਿਸਟਰੇਟ ਆਪਣੇ ਪੱਧਰ ਤੇ ਕਰਕੇ ਸਬੰਧਤ ਦੁਕਾਨਦਾਰ ਨੂੰ ਪ੍ਰਵਾਨਗੀ ਦੇਣਗੇ।
ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਦਵਾਈਆ ਆਮ ਜਨਤਾ ਦੀ ਮੰਗ ਅਨੁਸਾਰ ਰੋਜ਼ਾਨਾ ਸਵੇਰੇ 7 ਵਜ੍ਹੇ ਤੋਂ 10 ਵਜ੍ਹੇ ਤੱਕ ਉਨ੍ਹਾਂ ਦੇ ਘਰਾਂ ਵਿੱਚ ਦਵਾਈ ਵਿਕਰੇਤਾਵਾਂ ਵੱਲੋਂ ਸਪਲਾਈ ਕੀਤੀ ਜਾਵੇਗੀ। ਆਮ ਜਨਤਾ ਦਵਾਈਆਂ ਦੀਆਂ ਦੁਕਾਨਾਂ ਤੇ ਦਵਾਈ ਲੈਣ ਲਈ ਨਹੀ ਆਵੇਗੀ।
ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਆਪਣੇ ਪੱਧਰ ਤੇ ਇਹ ਯਕੀਨੀ ਬਨਾਉਣਗੇ ਕਿ ਉਪਰੋਕਤ ਮੰਤਵ ਲਈ ਆਮ ਜਨਤਾ ਦੀ ਸੁਵਿਧਾ ਲਈ ਇਕੱਠ ਨਹੀ ਹੋਣ ਦੇਣਗੇ।