ਕਾਬੁਲ, 25 ਮਾਰਚ 2020 - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 7.45 ਵਜੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇੱਕ ਗੁਰਦੁਆਰੇ 'ਤੇ ਹਮਲਾ ਕਰ ਦਿੱਤਾ। ਅਲਜਜ਼ੀਰਾ ਦੀ ਖਬਰ ਅਨੁਸਾਰ ਇਹ ਹਮਲਾ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਕਮਾਨ ਸਾਂਭ ਲਈ ਹੈ ਅਤੇ ਅੱਤਵਾਦੀਆਂ ਦਾ ਮੂੰਹ ਤੋੜ ਜਵਾਬ ਦਿੱਤਾ।
ਗੁਰਦੁਆਰਾ ਸਾਹਿਬ ਕਾਬੁਲ ਦੇ ਪੁਰਾਣੇ ਏਰੀਏ 'ਚ ਸਥਿਤ ਹੈ ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਘੇਰ ਲਿਆ ਹੈ ਜੋ ਹੁਣ ਹਮਲਾਵਰਾਂ ਨੂੰ ਮਾਰਨ ਜਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਬਹੁਤ ਸਾਰੇ ਲੋਕ ਇਮਾਰਤ ਦੇ ਅੰਦਰ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਸੁਰੱਖਿਆ ਬਲਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।