ਸੰਜੀਵ ਸੂਦ
ਲੁਧਿਆਣਾ, 25 ਮਾਰਚ 2020 - ਪੰਜਾਬ ਦੇ ਵਿੱਚ ਕਰਫਿਊ ਦੇ ਕਾਰਨ ਜਿੱਥੇ ਪੂਰੀ ਤਰ੍ਹਾਂ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੀਐੱਮ ਮੋਦੀ ਵੱਲੋਂ ਬੀਤੀ ਸ਼ਾਮ ਤਿੰਨ ਹਫਤਿਆਂ ਲਈ ਪੂਰਾ ਦੇਸ਼ ਲਾਕਡਾਊਨ ਕਰ ਦਿੱਤਾ ਗਿਆ ਹੈ। ਟਰੇਨ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ ਤੇ ਲੁਧਿਆਣਾ ਦਾ ਰੇਲਵੇ ਸਟੇਸ਼ਨ ਵੀ ਮੁਕੰਮਲ ਬੰਦ ਹੈ ਨਾ ਹੀ ਸਟੇਸ਼ਨ ਦੇ ਅੰਦਰ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈ ਨਾ ਹੀ ਬਾਹਰ। ਚਹਿਲ-ਪਹਿਲ 'ਚ ਰਹਿਣ ਵਾਲਾ ਲੁਧਿਆਣਾ ਸਟੇਸ਼ਨ ਹੁਣ ਪੂਰੀ ਤਰ੍ਹਾਂ ਸੁੰਨਸਾਨ ਵਿਖਾਈ ਦੇ ਰਿਹਾ ਹੈ।
ਜੀਆਰਪੀ ਦੇ ਵਿੱਚ ਏਐੱਸਆਈ ਤੈਨਾਤ ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਰਫਿਊ ਕਾਰਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਨਾ ਹੀ ਕਿਸੇ ਮੁਸਾਫਿਰ ਨੂੰ ਇੱਥੇ ਆਉਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਸਟੇਸ਼ਨ ਤੇ ਫਿਲਹਾਲ ਕੋਈ ਟਰੇਨ ਆ ਰਹੀ ਹੈ ਅਤੇ ਪੰਜਾਬ 'ਚ ਕਰਫਿਊ ਦੇ ਕਾਰਨ ਇੰਟਰਸਿਟੀ ਟਰੇਨਾਂ ਤੇ ਪਹਿਲਾਂ ਹੀ ਰੋਕ ਲਾਈ ਜਾ ਚੁੱਕੀ ਹੈ।