ਹਰੀਸ਼ ਕਾਲੜਾ
- ਵਿਜੀਲੈਂਸ ਬਿਊਰੋ ਰੂਪਨਗਰ ਵੱਲੋਂ ਕੀਤੀ ਗਈ ਕਾਰਵਾਈ
ਰੂਪਨਗਰ, 25 ਮਾਰਚ 2020 - ਵਿਜੀਲੈਂਸ ਵਿਭਾਗ ਨੇ ਕਰਫਿਊ ਦੌਰਾਨ ਖਾਣ ਪੀਣ ਦੀਆਂ ਵਸਤੂਆਂ ਨੂੰ ਨਜ਼ਾਇਜ਼ ਕਿਸਮ ਨਾਲ ਸਟੋਰ ਕਰਨ ਤੇ 02 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਵਿਜ਼ੀਲੈਂਸ ਬਿਊਰੋ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਚਨਚੇਤ ਚੈਕਿੰਗ ਦੌਰਾਨ ਇੱਕ ਥ੍ਰੀ ਵ੍ਹੀਲਰ ਨੰਸ਼ਰ ਪੀ.ਬੀ. 12 ਵਾਈ 1501 ਨੂੰ ਗੁਰਬਿੰਦਰ ਦਾਸ ਪੁੱਤਰ ਤਰਲੋਚਨ ਦਾਸ ਨਿਵਾਸੀ 1810 ਪੱਕਾ ਬਾਗ ਰੂਪਨਗਰ ਚਲਾ ਰਿਹਾ ਸੀ ਅਤੇ ਨਿਰਮਲ ਦਾਸ ਪੁੱਤਰ ਗਰੀਬ ਦਾਸ ਨਿਵਾਸੀ ਪੱਕਾ ਬਾਗ ਰੂਪਨਗਰ ਨਾਲ ਬੈਠਾ ਸੀ।
ਚੈਕਿੰਗ ਦੌਰਾਨ ਥ੍ਰੀ ਵ੍ਹੀਲਰ ਵਿੱਚੋਂ 2.5 ਕੁਆਇਟਲ ਪਿਆਜ਼ , 2.5 ਕੁਆਇਟਲ ਆਲੂ ਅਤੇ 50 ਕਿਲੋ ਅਦਰਕ ਜਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡਰਾਇਵਰ ਤੋਂ ਪੁਛਗਿਛ ਦੌਰਾਨ ਦੱਸਿਆ ਕਿ ਉਹ ਸਬਜੀ ਮੰਡੀ ਰੂਪਨਗਰ ਵਿਚੋਂ ਉਕਤ ਸਮਾਨ ਲੈ ਕੇ ਆਇਆ ਸੀ ਅਤੇ ਕਿਸੇ ਵੀ ਆੜਤੀ ਵੱਲੋਂ ਰਸੀਦ ਜਾਂ ਬਿੱਲ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਮੰਡੀ ਬੋਰਡ /ਮਾਰਕਿਟ ਕਮੇਟੀ ਕਰਮਚਾਰੀ ਵੱਲੋਂ ਚੈਕ ਕੀਤਾ ਗਿਆ। ਡੀ.ਐਸ.ਪੀ. ਨੇ ਦੱਸਿਆ ਕਿ ਉਕਤ ਆਰੋਪੀਆਂ ਖਿਲਾਫ ਮੁਕਦਮਾ ਨੰ: 55 ਅਤੇ 188 ਆਈ.ਪੀ.ਸੀ. ਥਾਣਾ ਸਿਟੀ ਰੂਪਨਗਰ ਵਿਖੇ ਦਰਜ ਕੀਤਾ ਗਿਆ ਹੈ।