ਗੁਰਨਾਮ ਸਿੱਧੂ
ਫਿਰੋਜ਼ਪੁਰ, 26 ਮਾਰਚ 2020 : ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਵਿਚ ਵੀ ਆਪਣਿਆਂ ਨੂੰ ਵੀ ਆਈ ਪੀ ਸਹੂਲਤਾਂ ਮੁਹਈਆ ਕਰਵਾਏ ਜਾਣ ਦੀ ਖਬਰ ਹੈ।
ਬਾਬੂਸ਼ਾਹੀ ਹੱਥ ਇਸ ਤਰ੍ਹਾਂ ਦੇ ਜਾਰੀ ਕੀਤੇ ਕਰਫ਼ਿਊ ਪਾਸਾਂ ਦੀ ਕਾਪੀਆਂ ਹੱਥ ਲੱਗੀਆਂ ਹਨ ਜੋ ਤਹਿਸੀਲ ਗੁਰੂਹਰਸਹਾਏ ਵਿਚ ਬਣਾਏ ਜਾ ਰਹੇ ਹਨ। ਹੈਰਾਨਗੀ ਇਹ ਹੈ ਕਿ ਬਣਾਏ ਜਾ ਰਹੇ ਇਹ ਕਰਫ਼ਿਊ ਪਾਸ ਗੁਰੂਹਰਸਹਾਏ ਦੇ ਨਾਂ ਹੋ ਕੇ ਸਗੋਂ ਦੂਜੀਆਂ ਤਹਿਸੀਲਾਂ ਦੇ ਹਨ। ਅਤੇ ਇਹਨਾਂ ਪਾਸ਼ਾਂ ਤੇ ਐਡਰੈੱਸ ਵੀ ਗੁਰੂਹਰਸਹਾਏ ਦੇ ਇੱਕ ਪਿੰਡ ਦੇ ਦਿੱਤੇ ਜਾ ਰਹੇ ਹਨ। ਜਦਕਿ ਪਾਸ ਧਾਰਿਕ ਕਿਸੇ ਹੋਰ ਹਲਕੇ ਦੇ ਹਨ। ਪਾਸ ਬਣਾ ਵੀ ਦਿੱਤੇ ਹਨ ਤਾਂ ਐਡਰੈੱਸ ਕਿਉਂ ਗਲਤੁ ਦਿੱਤੇ ਗਏ ਪ੍ਰਸ਼ਾਸ਼ਨ 'ਤੇ ਏਹੀ ਸੁਆਲ ਖੜਾ ਹੋ ਰਿਹਾ ਹੈ।
ਓਧਰ ਇਹ ਵੀ ਪਤਾ ਲੱਗਾ ਹੈ ਕਿ ਰਾਸ਼ਨ ਦੀਆਂ ਦੁਕਾਨਾਂ ਦੇ ਪਾਸ ਦੇਣ ਵਿਚ ਵੀ "ਅੰਨ੍ਹਾ ਵੰਡੇ ਰਿਉੜੀਆਂ" ਦੀ ਕਹਾਵਤ ਸਿੱਧ ਹੋ ਰਹੀ ਹੈ। ਕੁਝ ਦੁਕਾਨਦਾਰਾਂ ਨੇ ਦੁਖੜਾ ਰੋਂਦਿਆਂ ਦੱਸਿਆ ਕਿ ਉਹਨਾਂ ਨੂੰ ਪਾਸ ਨਹੀਂ ਦਿੱਤੇ ਜਾ ਰਹੇ। ਜਦਕਿ ਸਿਫ਼ਾਰਸ਼ੀ ਦੁਕਾਨਾਂ ਖੋਲ ਕੇ ਬੈਠੇ ਹਨ। ਇਸ ਸਬੰਧੀ ਜਦੋ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਚੁੱਕਣਾ ਹੀ ਮੁਨਾਸਿਬ ਨਹੀਂ ਸਮਝਿਆ। ਅੱਜ ਵੀ ਲੋੜਵੰਦ ਲੋਕ ਪਾਸ ਲੈਣ ਲਈ ਲਾਈਨ ਵਿੱਚ ਲੱਗੇ ਰਹੇ ਪਰ ਅਧਿਕਾਰੀ ਨਵੀਂ ਪਾਲਸੀ ਬਣਾਉਣ ਦਾ ਬਹਾਨਾ ਲਾ ਕੇ ਟਾਲਦੇ ਦਿੱਸੇ।