← ਪਿਛੇ ਪਰਤੋ
ਦੀਦਾਰ ਗੁਰਨਾ
ਪਟਿਆਲਾ 26 ਮਾਰਚ : ਕਰੋਨਾ ਵਾਇਰਸ ਨੇ ਦੁਨੀਆਂ ਦਾ ਤੇਜ਼ ਰਫ਼ਤਾਰ ਨਾਲ ਘੁੰਮਦਾ ਪਹੀਆ ਜਾਮ ਕਰ ਦਿੱਤਾ ਹੈ। ਸੰਸਾਰ ਭਰ ਵਿੱਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਵੀ ਕਰਫਿਊ ਕਾਰਨ ਘਰਾਂ ਅੰਦਰ ਡੱਕੇ ਅਨੇਕਾਂ ਗਰੀਬ ਲੋਕ ਬੇਵੱਸ ਹੋ ਕੇ ਰੱਬ ਵੱਲੋਂ ਸਹਾਇਤਾ ਪਹੁੰਚਾਉਣ ਦੀ ਆਸ ਲਾਈ ਬੈਠੇ ਨੇ। ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਦਿਨ ਰਾਤ ਸਰਗਰਮ ਹੈ। ਪਟਿਆਲਾ ਜ਼ਿਲ੍ਹਾ ਦੀ ਪੁਲੀਸ ਵੀ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਲੋਕਾਂ ਦੀ ਸਹਾਇਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਤੱਤਪਰ ਦਿੱਸ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਪਟਿਆਲਾ ਪੁਲਿਸ ਨੇ ਘਰ ਘਰ ਜਾ ਕੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਰਾਸਣ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦਾ ਬੀੜਾ ਵੀ ਚੁੱਕ ਲਿਆ ਹੈ। ਘਰਾਂ ਵਿੱਚ ਬੈਠੇ ਬੇਵੱਸ ਲੋਕਾਂ ਦੇ ਕੋਲ ਰੱਬ ਅੱਗੇ ਅਰਦਾਸਾਂ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ ਪਟਿਆਲਾ ਪੁਲਿਸ ਦੀ ਇਸ ਦਰਿਆਦਿਲੀ ਨੂੰ ਦੇਖ ਕੇ ਇਹ ਕਹਿਣਾ ਵੀ ਵਾਜਬ ਹੋਵੇਗਾ ਕਿ ਪੁਲਿਸ ਲੋਕਾਂ ਲਈ ਰੱਬ ਬਣਕੇ ਘਰ ਘਰ ਪਹੁੰਚ ਰਹੀ ਹੈ।
Total Responses : 863