ਕੈਨੇਡਾ 'ਚ ਕੋਰੋਨਾ ਦੇ ਲੱਛਣ ਵਾਲਿਆਂ 'ਤੇ ਲੱਗੀ ਇਹ ਰੋਕ
ਬਲਜਿੰਦਰ ਸੇਖਾ
ਓਟਵਾ, 29 ਮਾਰਚ, 2020 : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਜਿਸ ਵਿਅਕਤੀ ਨੂੰ ਖਾਂਸੀ, ਜ਼ੁਖਾਮ, ਬੁਖਾਰ ਆਦਿ ਵਰਗੇ ਕੋਰੋਨਾਵਾਇਰਸ ਦੇ ਲੱਛਣ ਹੋਣਗੇ, ਉਹਨਾਂ ਨੂੰ ਕੈਨੇਡਾ ਅੰਦਰ ਚੱਲਣ ਵਾਲੀਆਂ ਉਡਾਣਾਂ ਜਾਂ ਮੁਸਾਫਰ ਰੇਲ ਗੱਡੀਆਂ 'ਚ ਨਹੀਂ ਚੜਨ ਦਿੱਤਾ ਜਾਵੇਗਾ।
ਇਸ ਦੌਰਾਨ ਹੀ ਵੈਨਕੂਵਰ ਹਵਾਈ ਅੱਡ 'ਤੇ ਕੰਮ ਕਰਦੇ 26 ਹਜ਼ਾਰ ਮੁਲਾਜ਼ਮਾਂ ਵਿਚੋਂ ਅੱਧਿਆਂ ਨੂੰ ਆਰਜ਼ੀ ਤੌਰ 'ਤੇ ਘਰ ਬਿਠਾ ਦਿੱਤਾ ਗਿਆ ਹੈ ਕਿਉਂਕਿ ਹਵਾਈ ਅੱਡੇ 'ਤੇ ਕੰਮ ਘੱਟ ਗਿਆ ਹੈ।