ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 31 ਮਾਰਚ 2020 - ਪੁਲਿਸ ਨੇ ਕਰਫਿਊ ਦੌਰਾਨ ਤੈਅ ਮੁੱਲ ਤੋਂ ਮਹਿੰਗੇ ਮੁੱਲ 'ਤੇ ਸਬਜ਼ੀਆਂ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਸਬਜ਼ੀ ਵਿਕਰੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਸੀ.ਆਈ.ਏ ਸਟਾਫ ਦੇ ਇੰਚਾਰਜ ਸ: ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਬੰਧ ਏ.ਐਸ.ਆਈ. ਵਿਨੋਦ ਕੁਮਾਰ ਤੇ ਜਗਤਾਰ ਸਿੰਘ ਸੀ.ਆਈ.ਏ. ਸਟਾਫ ਅੰਮ੍ਰਿਤਸਰ ਪੁਲਿਸ ਨੂੰ ਸੂਚਨਾ ਮਿਲੀ ਕਿ ਕਰਫਿਊ ਦੌਰਾਨ ਤੈਅ ਰੇਟਾਂ ਤੋਂ ਵੱਧ ਮੁੱਲ 'ਤੇ ਸਬਜ਼ੀ ਵਿਕਰੇਤਾ ਅਮਰਨਾਥ ਪੁੱਤਰ ਬਲਕਰਨ, ਮੁਕੇਸ਼ ਪੁੱਤਰ ਬਲਕਰਨ ਅਤੇ ਸ਼ਮਸ਼ੇਰ ਸਿੰਘ ਸ਼ੇਰੂ ਸਬਜ਼ੀਆਂ ਵੇਚ ਰਹੇ ਹਨ।
ਜਿਸ 'ਤੇ ਮੁਲਾਜ਼ਮ ਭੇਜ ਕੇ ਖਰੀਦ ਕਰਵਾਈ ਗਈ ਤਾਂ ਉਕਤ ਤਿੰਨੇ ਆਲੂ 34 ਰੁਪਏ ਕਿਲੋ, ਭਿੰਡੀ 100 ਰੁਪੈ ਕਿਲੋ, ਨਿੰਬੂ 80 ਰੁਪੈ ਕਿਲੋ, ਖੀਰਾ 60 ਰੁਪੈ, ਹਰੀ ਮਿਰਚ 100 ਰੁਪੈ, ਅਦਰਕ 120 ਰੁਪੈ, ਟਮਾਟਰ 40 ਰੁਪੈ ਕਿਲੋ, ਮਟਰ 80 ਰੁਪੈ ਕਿਲੋ ਵੇਚ ਰਹੇ ਸਨ। ਦਫਤਰ ਮਾਰਕੀਟ ਕਮੇਟੀ ਅੰਮ੍ਰਿਤਸਰ ਵੱਲੋਂ ਸਬਜ਼ੀਆਂ ਦੇ ਨਿਰਧਾਰਤ ਰੇਟਾਂ ਤੋਂ ਡਬਲ ਹੋਣ 'ਤੇ ਉਕਤ ਖਿਲਾਫ਼ ਮੁਕੱਦਮਾ 118 ਥਾਣਾ ਸਿਵਲ ਲਾਈਨ ਅੰਮ੍ਰਿਤਸਰ ਤੇ ਮੁਕੱਦਮਾ ਨੰਬਰ 67 ਥਾਣਾ ਬੀ. ਡਿਵੀਜ਼ਨ ਅੰਮ੍ਰਿਤਸਰ ਵਿਖੇ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।