← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 1 ਅਪ੍ਰੈਲ 2020 - ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੇ ਸਪੁੱਤਰ ਜਥੇ. ਅਵਤਾਰ ਸਿੰਘ ਨੇ ਪ੍ਰੈੱਸ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਦੇ ਨਾਂਅ 'ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਸਮਾਗਮਾਂ ਦੇ ਨਾਂਅ 'ਤੇ ਮਾਇਆ ਦੀ ਉਗਰਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਮੇਰੇ ਪਿਤਾ ਬਾਬਾ ਦਰਸ਼ਨ ਸਿੰਘ ਵਲੋਂ ਹੁਣ ਤੱਕ ਜਿੰਨੇ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਕਿਸੇ ਸ਼ਰਧਾਲੂ ਕੋਲੋਂ ਸਮਾਗਮਾਂ ਸਬੰਧੀ ਕੋਈ ਵੀ ਮਾਇਆ ਦੀ ਉਗਰਾਹੀ ਨਹੀਂ ਕੀਤੀ ਜਾਂਦੀ ਤੇ ਨਾ ਹੀ ਸਾਡੇ ਸੇਵਾਦਾਰ ਮਾਇਆ ਦੀ ਉਗਰਾਹੀ ਬਾਹਰੋਂ ਇਕੱਠੀ ਕਰਦੇ ਹਨ । ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਸਾਨੂੰ ਗੁਰੂ ਘਰ ਨਾਲ ਜੁੜੇ ਸ਼ਰਧਾਲੂਆਂ ਦੇ ਫੋਨ ਆ ਰਹੇ ਹਨ ਕਿ ਕੁੱਝ ਸ਼ਰਾਰਤੀ ਅਨਸਰ ਬਾਬਾ ਦਰਸ਼ਨ ਸਿੰਘ ਦਾ ਨਾਮ ਲੈ ਕੇ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਹੋਣ ਜਾ ਰਹੇ ਸਮਾਗਮਾਂ ਸਬੰਧੀ ਮਾਇਆ ਦੀ ਉਗਰਾਹੀ ਕਰ ਰਹੇ ਹਨ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਅਲੀ ਸੇਵਾਦਾਰਾਂ ਤੋਂ ਸੁਚੇਤ ਰਹਿਣ।
Total Responses : 260