← ਪਿਛੇ ਪਰਤੋ
ਰਵੀ ਜੱਖੂ
ਮੋਹਾਲੀ, 1 ਅਪ੍ਰੈਲ 2020 - ਮੋਹਾਲੀ ਦੇ ਪਿੰਡ ਪਿੰਡ ਜਗਤਪੁਰਾ ਵਿੱਚ ਕੋਰੋਨਾ ਦਾ ਮਰੀਜ਼ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪਿੰਡ 'ਚ ਸੀ.ਆਰ.ਪੀ.ਐੱਫ. ਤੈਨਾਤ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 55 ਸਾਲਾ ਵਿਅਕਤੀ ਦੇ ਸੈਂਪਲ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੂਰਾ ਪਿੰਡ ਨੂੰ ਸੈਨੇਟਾਇਜ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾਂ ਉਸ ਦੇ ਰਿਸ਼ਤੇਦਾਰ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਸੀ.ਆਰ.ਪੀ.ਐੱਫ. ਦੇ ਨਾਲ ਪੁਲਿਸ ਤੇ ਸਿਹਤ ਵਿਭਾਗ ਦੀਆ ਟੀਮਾ ਵੀ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਅੱਜ ਪਹਿਲਾਂ ਅੱਜ ਜਲੰਧਰ 'ਚ ਵੀ ਸੀ.ਆਰ.ਪੀ.ਐੱਫ. ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।
Total Responses : 189