ਕੁਲਵੰਤ ਸਿੰਘ ਬੱਬੂ
ਰਾਜਪੁਰਾ, 1 ਅਪ੍ਰੈਲ 2020 - ਰਾਜਪੁਰਾ ਨੇੜਲੇ ਪਿੰਡ ਨੀਲਪੁਰ ਨਜਦੀਕ ਪੈਂਦੇ ਸਤਨਾਮ ਨਗਰ ਵਿਖੇ ਇਕ ਵਿਅਕਤੀ ਨੇ ਮੰਗਲਵਾਰ ਦੀ ਦੇਰ ਰਾਤ ਆਪਣੀ ਪਤਨੀ ‘ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਅਤੇ ਗੁਆਂਢੀਆਂ ਨੇ ਸੁਣ ਕੇ ਖੁਨ ਨਾਲ ਲਥਪਥ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਵਿੱਚ ਦਾਖਲ ਕਰਵਾਇਆ ਜਿਥੇ ਮੌਜੂਦ ਡਾਕਟਰਾਂ ਨੇ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ।
ਸਿਟੀ ਥਾਣਾ ਵਿੱਚ ਤਾਇਨਾਤ ਏਐਸਆਈ ਤੇ ਕੇਸ ਦੇ ਆਈ.ੳ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਨਗਰ ਵਾਸੀ ਰਿੰਪੀ ਰਾਣੀ ਨੇ ਦਰਜ ਕਰਵਾਈ ਸਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ ਕਰੀਬ 15 ਸਾਲ ਪਹਿਲਾ ਸਤਨਾਮ ਨਗਰ ਵਾਸੀ ਸਤਨਾਮ ਸਿੰਘ ਜਿਸਦੀ ਜਵਾਹਰ ਮਾਰਕੀਟ ਰਾਜਪੁਰਾ ਟਾਉਨ ਵਿਖੇ ਕੱਪੜੇ ਦੀ ਦੁਕਾਨ ਹੈ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸਦਾ ਪਤੀ ਬਿਨ੍ਹਾਂ ਵਜ੍ਹਾ ਉਸ ਨਾਲ ਮਾਰਕੁੱਟ ਕਰਦਾ ਸੀ ਅਤੇ ਉਹ ਕਈ ਵਾਰ ਘਰ ਛੱਡ ਕੇ ਆਪਣੇ ਮਾਤਾ ਪਿਤਾ ਦੇ ਘਰ ਚੱਲੀ ਗਈ ਸੀ।
ਪਰ ਹਰ ਵਾਰ ਪੰਚਾਇਤੀ ਸਮਝੌਤੇ ਦੇ ਬਾਅਦ ਉਹ ਆਪਣੇ ਘਰ ਆ ਜਾਦੀ ਸੀ। ਰਿੰਪੀ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਉਸਦੇ ਨਾਲ ਦੂਜਾ ਵਿਆਹ ਕੀਤਾ ਸੀ ਅਤੇ ਪਹਿਲੀ ਪਤਨੀ ਨੂੰ ਵੀ ਬਹੁਤ ਪ੍ਰੇਸ਼ਾਨ ਕਰਦਾ ਸੀ ਜਿਸਦਾ ਸਾਨੂੰ ਬਾਅਦ ਵਿੱਚ ਪਤਾ ਚੱਲਿਆ। ਰਿੰਪੀ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ ਅਤੇ ਮੰਗਲਵਾਰ ਦੀ ਰਾਤ ਕਰੀਬ 11 ਵਜੇ ਵੀ ਸਤਨਾਮ ਸਿੰਘ ਨੇ ਮਾਮੂਲੀ ਤਕਰਾਰ ਦੇ ਬਾਅਦ ਮੇਰੇ ਨਾਲ ਕੁੱਟਮਾਰ ਕਰਨਾ ਸੂਰੂ ਕਰ ਦਿੱਤੀ ਅਤੇ ਘਰ ਵਿੱਚ ਪਏ ਚਾਕੂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ।ਪੁਲਿਸ ਨੇ ਦੱਸਿਆ ਕਿ ਰਿੰਪੀ ਰਾਣੀ ਦੀ ਸਿਕਾਇਤ ਦੇ ਅਧਾਰ ‘ਤੇ ਉਸਦੇ ਪਤੀ ਸਤਨਾਮ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।