ਅਸ਼ੋਕ ਵਰਮਾ
ਬਠਿੰਡਾ, 02 ਅਪ੍ਰੈਲ 2020: ਕੰਪਿਊਟਰ ਅਧਿਆਪਕਾਂ ਨੇ ਐਮਰਜੈਂਸੀ ਡਿਊਟੀ ਕਰਦਿਆਂ ਪੰਜਾਬ ਦੇ ਰੈਗੂਲਰ ਮੁਲਾਜਮਾਂ ਦੀ ਤਰਜ ਤੇ ਸਹੂਲਤਾਂ ਦੀ ਮੰਗ ਕੀਤੀ ਹੈ। ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਦਫਤਰਾਂ ਵਿੱਚ ਲਗਾਈ ਜਾ ਰਹੀ ਹੈ ਜਦ ਕਿ ਪੰਜਾਬ ਸਰਕਾਰ ਵੱਲੋਂ ਹੀ ਹੁਕਮ ਹਨ ਕਿ ਸਭ ਅੰਦਰ ਰਹੋ । ਉਨਾਂ ਆਖਿਆ ਕਿ ਕਮੇਟੀ ਪੰਜਾਬ ਸਰਕਾਰ ਦੀ ਡਿਊਟੀ ਦੀ ਲਗਾਈ ਗਈ ਡਿਊਟੀ ਦੇਣ ਲਈ ਹਰ ਸਮੇਂ ਤਿਆਰ ਹੈ ਪਰ ਕੰਪਿਊਟਰ ਅਧਿਆਪਕ ਨੂੰ ਨਾ ਕੋਈ ਮੈਡੀਕਲ ਰਿਵਸਮੈਂਟ ਅਤੇ ਨਾ ਹੀ ਤਰਸ ਦੇ ਆਧਾਰ ਨੋਕਰੀ ਦਿਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੰਪਿਊਟਰ ਅਧਿਆਪਕਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਤਰਾਂ ਦੀ ਨੌਕਰੀ ਨਹੀ ਦਿੱਤੀ ਗਈ। ਹੁਣ ਕਮੇਟੀ ਮੈਂਬਰਾਂ ਨੇ ਡਿਊਟੀ ਤੇ ਤਾਇਨਾਤ ਕੀਤੇ ਜਾਣ ਵਾਲੇ ਅਧਿਆਪਕਾਂ ਨੂੰ ਇਹ ਮੈਡੀਕਲ ਰਿਵਰਸਮੈਂਟ ਅਤੇ ਤਰਸ ਦੇ ਆਧਾਰ ਨੌਕਰੀ ਤੁਰੰਤ ਲਾਗੂ ਕਰਨ ਲੲਂ ਜੋਰ ਪਾਇਆ ਹੈ। ਇਸ ਮੌਕੇ ਜੌਨੀ ਸਿੰਗਲਾ ਬਠਿੰਡਾ , ਜਸਵਿੰਦਰ ਸਿੰਘ ਭੁੱਲਰ ਰੋਪੜ, ਗੁਰਪ੍ਰੀਤ ਸਿੰਘ ਅੰਮਿ੍ਤਸਰ, ਗੁਰਮੇਲ ਸਿੰਘ ਫਰੀਦਕੋਟ, ਖੁਸਪ੍ਰੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਲੁਧਿਆਣਾ, ਰਜਿੰਦਰ ਸਿੰਘ ਬਠਿੰਡਾ ਅਤੇ ਕੰਪਿਊਟਰ ਅਧਿਆਪਕਾਂ ਵੱਲੋਂ ਮੰਗ ਦਾ ਸਮਰਥਨ ਕੀਤਾ ਗਿਆ ਹੈ।