ਜਗਦੀਸ਼ ਥਿੰਦ
ਜਲਾਲਾਬਾਦ, 02 ਮਾਰਚ ) ਕੋਰੋਨਾ ਵਾਇਰਸ ਦੇ ਵੱਡੇ ਸੰਕਟ 'ਚ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੀ ਨਿਗਰਾਨੀ ਜਿੱਥੇ ਸ਼ਹਿਰ ਅੰਦਰ ਵੱਡੀ ਗਿਣਤੀ 'ਚ ਸੰਸਥਾਵਾਂ ਲੋੜੀਦੇ ਘਰਾਂ 'ਚ ਲੰਗਰ ਪਹੁੰਚਾ ਰਹੀਆਂ ਹਨ ਉਥੇ ਹੀ ਹਲਕੇ ਨਾਲ ਸਬੰਧਤ ਪੰਚਾਇਤਾਂ ਦੇ ਨੁਮਾਇੰਦੇ ਵੀ ਪਿੰਡ ਦੇ ਵਾਲੰਟੀਅਰਾਂ ਨਾਲ ਮਿਲਕੇ ਬੇਸਹਾਰਾ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾ ਰਹੇ ਹਨ ।
ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਲੰਗਰ ਕਮੇਟੀ ਵੱਲੋਂ ਤਿਆਰ ਕੀਤਾ ਖਾਣਾ ਖੁਦ ਛਕਦੇ ਹੋਏ ।
ਤਸਵੀਰ : ਜਗਦੀਸ਼ ਥਿੰਦ
-----------------------------------------
ਵੀਰਵਾਰ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਲੰਗਰ ਦਾ ਪ੍ਰਬੰਧ ਕਰ ਰਹੀਆਂ ਸੰਸਥਾਵਾਂ ਦੇ ਆਗੂਆਂ ਨੂੰ ਮਿਲੇ ਅਤੇ ਲੰਗਰ ਸਬੰਧੀ ਖੁੱਦ ਨਿਰੀਖਣ ਕੀਤਾ। ਉਨ੍ਹਾਂ ਲੰਗਰ ਕਮੇਟੀਆਂ ਦਾ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਹਿਦਾਇਤਾਂ ਵੀ ਦਿੱਤੀਆਂ ਕੋਰੋਨਾ ਵਾਇਰਸ ਦੇ ਇਸ ਪ੍ਰਕੋਪ ਤੋਂ ਬਚਣ ਲਈ ਸੋਸ਼ਲ ਡਿਸਟੈਂਸੀ ਦਾ ਖਿਆਲ ਜਰੂਰ ਰੱਖਿਆ ਜਾਵੇ ਅਤੇ ਘਰਾਂ ਤੱਕ ਲੰਗਰ ਪਹੁੰਚਾਉਣ ਲਈ 2-2 ਵਿਅਕਤੀ ਹੀ ਜਾਣ।
ਜਾਨਕਾਰੀ ਅਨੁਸਾਰ ਸ਼ਹਿਰ 'ਚ ਰਾਧਾ ਸੁਆਮੀ ਸਤਿਸੰਗ ਘਰ ਜਲਾਲਾਬਾਦ, ਆੜ੍ਹਤੀਆ ਐਸੋਸੀਏਸ਼ਨ, ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਛਾਬੜਾ ਬਿਰਾਦਰੀ ਸਭਾ, ਗੁਰਦੁਆਰਾ ਸ਼੍ਰੀ ਰਾਮ ਗੜ੍ਹੀਆ, ਸ਼੍ਰੀ ਬਾਲਾ ਜੀ ਸੇਵਾ ਸੰਘ, ਗੁਰੂਦੁਆਰਾ ਸ਼੍ਰੀ ਗੁਰੂ ਅਰਜਨ ਦੇਵ, ਚਿੰਤਪੂਰਨੀ ਸੇਵਾ ਸੰਮਤੀ, ਜੈ ਮਾਂ ਚਿੰਤਪੂਰਨੀ ਲੰਗਰ ਕਮੇਟੀ ਅਤੇ ਹੋਰ ਵੀ ਸਮਾਜ ਸੇਵੀਆਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਰੋਜਾਨਾ ਕਰੀਬ 10 ਹਜਾਰ ਲੋੜੀਦੇ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਵਿਧਾਇਕ ਰਮਿੰਦਰ ਆਵਲਾ ਨੇ ਹਰਕਿਸ਼ਨ ਰਿਜੋਰਟ 'ਚ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿੰਨ੍ਹਾਂ 'ਚ ਬੀਡੀਪੀਓ, ਨਗਰ ਕੌਂਸਲ ਅਧਿਕਾਰੀ, ਮਾਰਕੀਟ ਕਮੇਟੀ ਸੈਕਟਰੀ, ਸਹਾਇਕ ਫੂਡ ਸਪਲਾਈ ਅਫਸਰ.ਤਹਿਸੀਲਦਾਰ ਅਤੇ ਹੋਰ ਕਰਮਚਾਰੀ ਸ਼ਾਮਿਲ ਹਨ। ਮੀਟਿੰਗ ਦੌਰਾਨ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਨਗਰ ਕੌਂਸਲ ਅਤੇ ਪੰਚਾਇਤ ਵਿਕਾਸ ਅਧੀਨ ਪਏ ਫੰਡ ਨੂੰ ਲੋੜੀਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਵਰਤੋ ਵਿੱਚ ਲਿਆਦਾ ਜਾਵੇ। ਉਨ੍ਹਾਂ ਕਿਹਾ ਕਿ ਫਿਲਹਾਲ ਲੰਗਰ ਕਮੇਟੀਆਂ ਅਤੇ ਪੰਚਾਇਤਾਂ ਵਲੋਂ ਆਪਣੇ ਪੱਧਰ ਤੇ ਪਿੰਡਾਂ 'ਚ ਰਾਸ਼ਨ ਅਤੇ ਸ਼ਹਿਰ ਲੋੜੀਦੇ ਪਰਿਵਾਰਾ ਤੱਕ ਫੂਡ ਪੈਕ ਅਤੇ ਰਾਸ਼ਨ ਵੀ ਜਾ ਰਿਹਾ ਹੈ। ਇਸ ਤੋਂ ਇਲਾਵਾ ਭਵਿੱਖ 'ਚ ਵੀ ਸਰਕਾਰੀ ਫੰਡ ਨੂੰ ਲੋੜੀਦੇ ਲੋਕਾਂ ਦੀ ਸਹਾਇਤਾ ਲਈ ਵਰਤੋਂ ਲਈ ਤਿਆਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਿਸੇ ਵੀ ਪਿੰਡ 'ਚ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਸ ਦੇ ਘਰ 'ਚ ਰਾਸ਼ਨ ਸਮੱਗਰੀ ਜਾਂ ਲੰਗਰ ਨਾ ਪਹੁੰਚੇ।
ਫੋਟੋ ਫਾਇਲ
ਕੈਪਸ਼ਨ- ਸ਼ਿਵ ਭਵਨ ਲੰਗਰ ਤਿਆਰ ਕਰਵਾ ਰਹੀ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰਮਿੰਦਰ ਆਵਲਾ ਅਤੇ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲੰਗਰ ਦਾ ਛਕਦੇ ਹੋਏ ਵਿਧਾਇਕ ਆਵਲਾ