ਕਾਂਗਰਸ ਆਗੂ ਰਣਜੀਤ ਸਿੰਘ ਰਾਣਾ ਸਾਥੀਆਂ ਸਮੇਤ ਲੰਗਰ ਤਿਆਰ ਕਰਨ ਦੌਰਾਨ
ਜਗਦੀਸ਼ ਥਿੰਦ
ਫ਼ਾਜ਼ਿਲਕਾ 3 ਅਪ੍ਰੈਲ :
ਕੋਵਿੰਦ - 19 ਕਰੋਨਾ ਵਾਇਰਸ ਦੇ ਆਏ ਸੰਕਟ ਮੌਕੇ ਦੇਸ਼ ਅੰਦਰ ਲੱਗੇ ਕਰਫਿਊ ਦੌਰਾਨ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਨ ਲਈ ਵੱਖ ਵੱਖ ਧਾਰਮਿਕ , ਸਮਾਜਿਕ ਅਤੇ ਰਾਜਨੀਤਿਕ ਦਲਾਂ ਵੱਲੋਂ ਆਪੋ ਆਪਣੇ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ ।
ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਜਿਲ੍ਹਾ ਫਾਜਿਲਕਾ ਦੇ ਸਿਰਕੱਢ ਨੌਜਵਾਨ ਕਾਂਗਰਸ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਵੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅਜਿਹੀ ਹੀ ਵਿਲੱਖਣ ਜਿੰਮੇਵਾਰੀ ਨਿਭਾਈ ਜਾ ਰਹੀ ਹੈ ।
ਰਾਣਾ ਵੱਲੋਂ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਪਹਿਚਾਣ ਕੇ ਗਰੀਬ ਲੋਕਾਂ ਤੱਕ ਪਕਿਆ ਲੰਗਰ , ਚਾਹ ਅਤੇ ਹੋਰ ਜਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।
ਰਣਜੀਤ ਸਿੰਘ ਰਾਣਾ ਕਾਂਗਰਸ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਵਿੱਚ ਆਉਂਦਾ ਹੈ ।
ਕੈਬਨਿਟ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਫਾਜ਼ਿਲਕਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਸਿੱਧੂ ਨਾਲ ਮਿਲ ਕੇ ਉਸ ਵੱਲੋਂ ਲੰਬਾ ਸਮਾਂ ਕੰਮ ਕੀਤਾ ਜਾਂਦਾ ਰਿਹਾ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵਜੋਂ ਉਤਰੇ ਰਮਿੰਦਰ ਸਿੰਘ ਆਵਲਾ ਦੀ ਚੋਣ ਮੁਹਿੰਮ ਨੂੰ ਸਿਖਰ ਤੇ ਪਹੁੰਚਾਉਣ ਤੋਂ ਬਾਅਦ ਮਿਲੀ ਜਿੱਤ ਤੇ ਉਹ ਵਿਧਾਇਕ ਆਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕੇ ਦੇ ਅਰਨੀਵਾਲਾ ਸ਼ੇਖ ਸੁਭਾਨ ਖੇਤਰ ਅੰਦਰ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ ।
ਹੁਣ ਜਦੋਂ ਪੰਜਾਬ ਅੰਦਰ ਕਰਫ਼ਿਊ ਲਗਾਇਆ ਗਿਆ ਹੈ ਤਾਂ ਉਸ ਵੱਲੋਂ ਵੱਖ - ਵੱਖ ਪਿੰਡਾਂ ਦੇ ਸਰਪੰਚਾਂ , ਨੰਬਰਦਾਰਾਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਮਿਲ ਕੇ ਕਰਫਿਊ ਦੇ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।
ਇਸ ਦੇ ਨਾਲ ਹੀ ਗਰੀਬ ਲੋਕਾਂ ਦੇ ਰੁਜ਼ਗਾਰ ਦੇ ਸਾਧਨ ਠੱਪ ਹੋ ਜਾਣ ਤੇ ਰਣਜੀਤ ਸਿੰਘ ਰਾਣਾ ਵੱਲੋਂ ਗਰੀਬ ਲੋਕਾਂ ਲਈ ਚਾਹ , ਪੀਣ ਵਾਲੇ ਪਾਣੀ ਅਤੇ ਲੰਗਰ ਬਣਾ ਕੇ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ ।
ਰਣਜੀਤ ਸਿੰਘ ਰਾਣਾ ਸਮੇਤ ਉਸ ਦੇ ਨਾਲ ਚੱਲ ਰਹੀ ਪੂਰੀ ਨੌਜਵਾਨਾਂ ਦੀ ਟੀਮ ਦੇ ਇਸ ਪ੍ਰਉਪਕਾਰੀ ਕਾਰਜ ਦੀ ਪ੍ਰਸ਼ੰਸਾ ਹੋ ਰਹੀ ਹੈ ।