ਹਰੀਸ਼ ਕਾਲੜਾ
ਰੂਪਨਗਰ 03 ਅਪ੍ਰੈਲ 2020 - ਐਸ.ਐਸ. ਜੈਨ ਸਭਾ ਰੋਪੜ ਨੇ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਸੁਸਾਇਟੀ ਦੇ ਨਾਂ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੂੰ ਸੌਪਿਆ ।ਇਸ ਤੋਂ ਇਲਾਵਾ ਸ਼੍ਰੀ ਪ੍ਰਮੋਦ ਜੈਨ ਵਾਇਸ ਪ੍ਰੈਜੀਡੈਂਟ ਜੈਨ ਸਭਾ ਵੱਲੋਂ ਵੀ ਆਪਣੇ ਨਿੱਜੀ ਤੋਰ ਤੇ 10 ਹਜ਼ਾਰ ਰੁਪਏ ਦਾ ਚੈੱਕ ਰੈੱਡ ਕਰਾਸ ਸੁਸਾਇਟੀ ਦੇ ਨਾਂ ਦਿੱਤਾ ਗਿਆ। ਇਸ ਮੌਕੇ ਤੇ ਪ੍ਰਧਾਨ ਵਿਨੋਦ ਕੁਮਾਰ ਜੈਨ, ਅਨਿਲ ਜੈਨ, ਪ੍ਰਮੋਦ ਜੈਨ ਅਤੇ ਰਾਜੇਸ਼ਵਰ ਜੈਨ ਰਾਜੂ ਵੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਹੋਏ ਪ੍ਰਭਾਵਿਤ ਜ਼ਰੂਰਤਮੰਦਾ ਦੀ ਸਹਾਇਤਾ ਦੇ ਲਈ ਇਹ ਰਾਸ਼ੀ ਖਰਚੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।