ਅਸ਼ੋਕ ਵਰਮਾ
- ਚਿੱਟੇ ਦੀ ਪੂਰਤੀ ਲਈ ਅਪਣਾਇਆ ਜਾਅਲੀ ਕਰੰਸੀ ਦਾ ਧੰਦਾ
ਬਠਿੰਡਾ, 4 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਜਾਅਲੀ ਕਰੰਸੀ ਬਣਾਉਣ ਵਾਲੇ ਗ੍ਰੋਹ ਦਾ ਪਰਦਾਫਾਸ ਕਰਦਿਆਂ ਚਾਰ ਵਿਅਕਤੀਆਂ ਨੂੰ ਲੱਖਾਂ ਦੀ ਜਾਅਲੀ ਕਰੰਸੀ ’ਤੇ ਸਮਾਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ’ਚ 22 ਮਾਰਚ ਨੂੰ ਹੇਅਰ ਡਰੈਸਰ ਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਮੇਜਰ ਸਿੰਘ ਵਾਸੀ ਰਾਏ ਕੇ ਕਲਾਂ ਵਿਰੁੱਧ 40 ਨਸ਼ੀਲੀ ਗੋਲੀਆਂ ’ਤੇ 11 ਹਜ਼ਾਰ 700 ਰੁਪਏ ਜਾਅਲੀ ਕਰੰਸੀ ਦਾ ਮਾਮਲਾ ਦਰਜ ਕਰਕੇ ਕਾਬੂ ਕੀਤਾ ਗਿਆ ਸੀ।
ਪੁਲਿਸ ਵੱਲੋਂ ਜਦ ਰਾਜਦੀਪ ਸਿੰਘ ਨੂੰ ਰਿਮਾਂਡ ’ਤੇ ਲਿਆ ਕੇ ਪੁੱਛ-ਗਿੱਛ ਕੀਤੀ ਤਾਂ ਉਸ ਨੇ ਇਸ ਧੰਦੇ ਦੇ ਮਾਸਟਰ ਮਾਂਇਡ ਵਰਿੰਦਰ ਸਿੰਘ ਉਰਫ਼ ਬਾਬਾ ਪੁੱਤਰ ਗੋਰਾ ਸਿੰਘ ਵਾਸੀ ਰਾਏ ਕੇ ਕਲਾਂ ਦਾ ਨਾਂ ਦੱਸਿਆ, ਪੁਲਸ ਵੱਲੋਂ ਉਕਤ ਨੌਜ਼ਵਾਨ ਨੂੰ ਕਾਬੂ ਕੀਤਾ ਗਿਆ, ਅੱਗੇ ਉਸ ਨੇ ਇਸ ਧੰਦੇ ਨਾਲ ਜੁੜੇ ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਏ ਕੇ ਕਲਾਂ, ਜਸਵਿੰਦਰ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਮਧੀਰ ’ਤੇ ਲਵਪ੍ਰੀਤ ਉਰਫ ਜੋਬਨਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਮਧੀਰ ਦਾ ਨਾਂਅ ਲਿਆ।
ਪੁਲਿਸ ਵੱਲੋਂ ਚਾਰੇ ਵਿਅਕਤੀਆਂ ਨੂੰ ਕਾਬੂ ਕਰਨ ਕੇ ਉਨਾਂ ਦੇ ਕਬਜ਼ੇ ’ਚੋਂ 8 ਲੱਖ 61 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਸਮੇਤ ਪਿ੍ਰੰਟਰ, ਨੋਟ ਬਣਾਉਣ ਲਈ ਵਰਤੇ ਜਾਂਦੇ ਖਾਲੀ ਪੇਜ਼, ਇੰਕ ਦੀਆਂ ਪੰਜ ਖੁੱਲੀਆਂ ਡੱਬੀਆਂ, ਕਟਰ ’ਤੇ ਕੱਚ ਦਾ ਸਕੇਲ ਬਰਾਮਦ ਕੀਤਾ। ਉਨਾਂ ਦੱਸਿਆ ਕਿ ਉਕਤ ਵਿਅਕਤੀ ਦੋ ਹਜ਼ਾਰ, ਪੰਜ ਸੌ, ਦੋ ਸੌ ’ਤੇ ਇਕ ਸੌ ਦੇ ਜਾਅਲੀ ਨੋਟ ਤਿਆਰ ਕਰਦੇ ਸਨ। ਉਨਾਂ ਦੱਸਿਆ ਕਿ ਇਸ ਧੰਦੇ ਦਾ ਪਰਦਾਫ਼ਾਸ ਕਰਨ ਨੂੰ ਉਨਾਂ ਨੂੰ ਅੱਧਾ ਮਹੀਨਾ ਲੱਗ ਗਿਆ, ਇਸ ਧੰਦੇ ਨੂੰ ਬੇਨਕਾਬ ਕਰਨ ’ਚ ਉਨਾਂ ਦੇ ਬਾਕੀ ਸਟਾਫ਼ ਦਾ ਵੀ ਪੂਰਾ ਯੋਗਦਾਨ ਹੈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।
- ਚਿੱਟੇ ਦੀ ਪੂਰਤੀ ਲਈ ਸ਼ੁਰੂ ਕੀਤਾ ਧੰਦਾ....
ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੰਜੇ ਨੌਜ਼ਵਾਨ ਚਿੱਟੇ ਦੇ ਆਦੀ ਹਨ, ਚਿੱਟੇ ਦੀ ਪੂਰਤੀ ਲਈ ਇੰਨ੍ਹਾਂ ਕੋਲ ਪੈਸਿਆ ਦੀ ਘਾਟ ਰਹਿੰਦੀ ਸੀ। ਲਵਪ੍ਰੀਤ ਨੂੰ ਇਸ ਕੰਮ ’ਚ ਮੁਹਾਰਤ ਹਾਸਲ ਸੀ, ਉਸ ਕੋਲ ਹੀ ਪ੍ਰਿੰਟਰ ਸੀ। ਉਨਾਂ ਦੱਸਿਆ ਕਿ ਇਕ ਦਿਨ ’ਚ ਉਕਤ ਵਿਅਕਤੀ ਦੋ ਲੱਖ ਦੇ ਜਾਅਲੀ ਨੋਟ ਤਿਆਰ ਕਰ ਲੈਦੇ ਸਨ। ਜਿਆਦਾਤਰ ਇੰਨ੍ਹਾਂ ਵਿਅਕਤੀਆਂ ਵੱਲੋਂ ਤਿਆਰ ਕੀਤੇ ਜਾਅਲੀ ਨੋਟਾ ਨੂੰ ਦਿੱਲੀ ’ਚ ਚਿੱਟਾ ਲਿਆਉਣ ਸਮੇਂ ਵਰਤਿਆ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਪਿਛਲੇ ਚਾਰ ਪੰਜ ਮਹੀਨਿਆ ਤੋਂ ਇਸ ਧੰਦੇ ਨਾਲ ਜੁੜੇ ਹੋਏ ਸਨ।