ਅਸ਼ੋਕ ਵਰਮਾ
ਮਾਨਸਾ, 7 ਅਪ੍ਰੈਲ 2020 - ਨਹਿਰੂ ਯੁਵਾ ਕੇਂਦਰ ਮਾਨਸਾ ਤਹਿਤ ਕੰਮ ਕਰਦੇ ਕਲੱਬਾਂ ਦੇ ਕਰੀਬ 4 ਹਜਾਰ ਵਲੰਟੀਅਰਾਂ ਨੇ ਅੱਜ ਵਿਸ਼ਵ ਸਿਹਤ ਦਿਵਸ ਤੇ ਪ੍ਰਣ ਲਿਆ ਹੈ ਕਿ ਉਹ ਲੋੜ ਪੈਣ ਤੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਸ਼ ਨਰਿੰਦਰ ਮੋਦੀ ਨੇ ਵੀ ਕੌਮ ਦੇ ਨਾਮ ਸੰਦੇਸ਼ ਵਿੱਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼,ਰਾਸ਼ਟਰੀ ਸੇਵਾ ਯੋਜਨਾ ਅਤੇ ਐਨ.ਸ਼ੀ.ਸੀ.ਦੇ ਕੈਡਿਟਾਂ ਦੀ ਮਦਦ ਲੈਣ ਦੀ ਗੱਲ ਆਖੀ ਸੀ। ਇਸ ਤੋਂ ਪਹਿਲਾਂ ਨਹਿਰੂ ਯੂਵਾ ਕੇਂਦਰ ਇਸ ਸੰਕਟ ਦੀ ਘੜੀ ਦੌਰਾਨਜਿਲਾ ਪ੍ਰਸਾਸ਼ਨ ਮਾਨਸਾ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਬਾਰੇ ਜਾਗਰੁਕ ਕਰਨ,ਲੋੜਵੰਦਾਂ ਨੂੰ ਰਾਸ਼ਨ ਤੇ ਖਾਣਾ ਮੁਹੱਈਆ ਕਰਵਾਉਣ ਅਤੇ ਸਾਲ ਕੀਤੇ ਪਿੰਡਾਂ ’ਚ ਬਾਹਰਲੇ ਵਿਅਕਤੀਆਂ ਨੂੰ ਰੋਕਣ ’ਚ ਆਪਣਾ ਯੋਗਦਾਨ ਪਾ ਰਿਹਾ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸ਼ਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਵਲੰਟੀਅਰਾਂ ਵੱਲੋ ਜਿਲੇ ਦੇ ਪਿੰਡ ਪਿੰਡ ਜਾ ਕੇ ਮੁਨਿਆਦੀ ਕਰਵਾਈ ਗਈ ਹੈ। ਪ੍ਰਸਾਸ਼ਨ ਵੱਲੋ ਲਿਟਰੇਚਰ ਅਤੇ ਵਹੀਕਲ ਵੀ ਮਹੁੱਈਆ ਕਰਵਾਏ ਗਏ ਹਨ।
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅੁਨਸਾਰ ਨਹਿਰੂ ਯੁਵਾ ਕੇਦਰ ਮਾਨਸਾ ਦੇ ਵਲੰਟੀਅਰ ਸੁਖਵਿੰਦਰ ਸਿੰਘ,ਸੰਦੀਪ ਸਿੰਘ ਘੁਰਕਣੀ ਮਨੋਜ ਕੁਮਾਰ ਛਾਪਿਆਂਵਾਲੀ ਮਨਦੀਪਕੌਰ ਚਚਹੋਰ ਸ਼ੀਤਲ ਕੌਰ ਨੇ ਬਲਾਕ ਝੁਨੀਰ ਅਤੇ ਸਰਦੂਲਗੜ ਵਿੱਚ,ਲੱਡੂ ਸਿੰਘ,ਗੁਰਵਿੰਦਰ ਸਿੰਘ,ਜਸਪਾਲ ਸਿੰਘ ਕਰਮਜੀਤ ਸਿੰਘ ਨੇ ਮਾਨਸਾ ਅਤੇ ਭੀਖੀ ਵਿਖੇ ਜਦੋਂਕਿ ਖੁਸ਼ਵਿੰਦਰ ਸਿੰਘ,ਰਮਨਦੀਪ ਕੌਰ ਅਤੇ ਅਰਸ਼ਦੀਪ ਸਿੰਘ ਨੇ ਬੁਢਲਾਡਾ ਵਿਖੇ ਲੋਕਾਂ ਨੂੰ ਕਰਫਿਊ ਅਤੇ ਕੋਰੋਨਾ ਦੇ ਲੱਛਣਾਂ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਹੈ। ਸ਼੍ਰੀ ਘੰਡ ਨੇ ਦੱਸਿਆ ਕਿ ਲੋੜਵੰਦਾਂ ਨੂੰ ਖਾਣਾ ਮਹੁੱਈਆਂ ਕਰਵਾਉਣ ਲਈ ਦੀ ਗ੍ਰੇਟ ਥਿੰਕਰ ਕਲੱਬ ਬੁਰਜ-ਢਿਲਵਾਂ,ਨੋਜਵਾਨ ਏਕਤਾ ਕਲੱਬ ਭਾਈਦੇਸਾ,ਉਮੀਦ ਸੋਸ਼ਲ-ਵੈਲਫੇਅਰ ਕਲੱਬ ਬੋੜਾਵਾਲ,ਆਸਰਾ ਫਾਉਡੇਸ਼ਨ ਬਰੇਟਾ,ਸ਼ਹੀਦ ਊਧਮ ਸਿੰਘ ਕਲੱਬ ਉਡਤ ਭਗਤ ਰਾਮ,ਬਾਬਾ ਨਰੈਣ ਦਾਸ ਸਪੋਰਟਸ ਕਲੱਬ ਮੋਜੀਆਂ ਸ਼ਹੀਦ ਉਧਮ ਸਿੰਘ ਕਲੱਬ ਹੀਰਕੇ ਨੋਜਵਾਨ ਸਪੋਰਟਸ ਕਲੱਬ ਕੱਲੋ ਅਤੇ ਜਿਲੇ ਦੀਆਂ ਹੋਰ ਯੂਥ ਕਲੱਬਾਂ ਵੱਲੋ ਪਿੰਡ ਵਿੱਚ ਅਤੇ ਪਿੰਡ ਤੋ ਬਾਹਰ ਜਾ ਕੇ ਵੀ ਲੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ।
ਨੇਕੀ ਫਾਉਡੇਸ਼ਨ ਬੁਡਲਾਡਾ ਵੱਲੋ ਵੀ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਸਮਾਜ ਸੇਵਕਾਂ ਦੀ ਮਦਦ ਨਾਲ ਮਾਸਕ,ਦਸਤਾਨੇ ਅਤੇ ਪੀ.ਪੀ,ਟੀ.ਕਿੱਟਾਂ ਵੀ ਦੇਣ ਦੀ ਯੋਜਨਾ ਬਣਾਈ ਹੈ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ’ਚ ਲਾਏ ਗਏ ਠੀਕਰੀ ਪਹਿਰੇ ਵਿੱਚ ਵੀ ਕਲੱਬ ਸਹਿਯੋਗ ਦੇ ਰਹੇ ਹਨ। ਸ਼੍ਰੀ ਘੰਡ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਚਲਾਏ ਜਾ ਰਹੇ ਸਿਲਾਈ ਸ਼ੈਟਰਾਂ ਦੀਆਂ ਅਧਿਆਂਪਕਾਂ ਅਤੇ ਸਿਖਿਆਰਥਣਾਂ ਵੀ ਮਾਸਕ ਬਣਾ ਕੇ ਪਿੰਡਾਂ ਵਿੱਚ ਬਿਲਕੁਲ ਮੁਫਤ ਵੰਡ ਰਹੀਆਂ ਹਨ। ਉਨਾਂ ਸਮੂਹ ਕਲੱਬਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ’ਚ ਵਿਸ਼ਵ ਸਿਹਤ ਸੇਵਾ ਦਿਵਸ ਨੂੰ ਕੇਵਲ ਇੱਕ ਦਿਨ ਤੱਕ ਸੀਮਤ ਨਾ ਕਰਨ ਬਲਕਿ ਕੋਰੋਨਾ ਦੇ ਖਾਤਮੇ ਤੱਕ ਆਪਣਾ ਸੰਘਰਸ਼ ਜਾਰੀ ਰੱਖਣ।
ਇਸ ਮੌਕੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਜਿਲਾ ਪ੍ਰਧਾਨ ਹਰਦੀਪ ਸਿੱਧੂ ,ਹਰਪ੍ਰੀਤ ਸਿੰਘ ਬੁਰਜ ਢਿਲਵਾਂ,ਕੇਵਲ ਸਿੰਘ ਭਾਈਦੇਸਾ,ਵੀਰ ਸਿੰਘ ਬੌੜਾਵਾਲ,ਮਨਦੀਪ ਸ਼ਰਮਾ ਨੈਕੀ ਫਾਉਡੇਸ਼ਨ ਬੁਡਲਾਡਾ,ਨਿਰਮਲ ਮੋਜੀਆਂ,ਰਜਿੰਦਰ ਵਰਮਾ ਬੁਢਲਾਡਾ,ਅਮਨਦੀਪ ਹੀਰਕੇ ਜੱਗਾ ਸਿੰਘ ਅਲੀਸ਼ੇਰ ਕਲਾਂ ਗੁਰਪ੍ਰੀਤ ਸਿੰਘ ਹੀਰਕੇ ਸਮੂਹ ਸਟੇਟ ਯੂਥ ਅਵਾਰਡੀ ਨੇ ਵੀ ਜਿਲਾ ਪ੍ਰਸਾਸ਼ਨ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ਹੇਠ ਹਰ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ।