ਪਿੰਡਾਂ ਅੰਦਰ ਆਮ ਲੋਕਾਂ ਲਈ ਸੈਨੇਟਾਈਜ਼ਰ ਦੇ ਕੇ ਵਰਕਰਾਂ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ
ਜਗਦੀਸ਼ ਥਿੰਦ
ਜਲਾਲਾਬਾਦ /ਫ਼ਾਜਿਲਕਾ, 8 ਅਪਰੈਲ
ਕੋਰੋਨਾ ਵਾਇਰਸ ਮਹਾਂਮਾਰੀ ਦੇ ਬਚਾਅ ਲਈ ਵਿਧਾਇਕ ਰਮਿੰਦਰ ਆਵਲਾ ਨੇ ਜਲਾਲਾਬਾਦ ਸ਼ਹਿਰ ਲਈ ਬਾਅਦ ਦੁਪਹਿਰ ਆਪਣੇ ਵਰਕਰਾਂ ਨੂੰ ਘਰ-ਘਰ ਜਾ ਕੇ ਸੈਨੇਟਾਈਜਰ ਵੰਡਣ ਲਈ ਰਵਾਨਾ ਕੀਤਾ। ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਆਵਲਾ ਪਰਿਵਾਰ ਦੇ ਮੈਂਬਰ ਜੋਨੀ ਆਵਲਾ, ਸਚਿਨ ਆਵਲਾ ਅਤੇ ਸੁਮਿਤ ਆਵਲਾ ਦੀ ਦੇਖਰੇਖ ਹੇਠ ਵਲੰਟੀਅਰਾਂ ਨੇ ਘਰ-ਘਰ ਜਾ ਕੇ ਸੈਨੇਟਾਈਜਰ ਵੰਡਾਉਣ ਦਾ ਕੰਮ ਸੁਰੂ ਕੀਤਾ।
ਬੇਸਹਾਰਾ ਪਸ਼ੂਆਂ ਲਈ ਹਰੇ ਚਾਰੇ ਦੀ ਟਰਾਲੀ ਰਵਾਨਾ ਕਰਦੇ ਹੋਏ ਵਿਧਾਇਕ ਰਮਿੰਦਰ ਆਂਵਲਾ ਅਤੇ ਸਾਥੀ ਤਸਵੀਰ : ਜਗਦੀਸ਼ ਥਿੰਦ
-----------------------------------------------------------
ਵਿਧਾਇਕ ਆਵਲਾ ਨੇ ਦੱਸਿਆ ਕਿ ਘਰਾਂ ‘ਚ ਸੈਨੇਟਾਈਜਰ ਵੰਡਣ ਤੋਂ ਪਹਿਲਾਂ ਵਲੰਟੀਅਰ ਤੇ ਵਰਕਰ ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ ਕਰਨਗੇ ਅਤੇ ਬਾਅਦ ‘ਚ ਘਰ-ਘਰ ਸੈਨੇਟਾਈਜਰ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਪਹਿਲ ਕਦਮੀ ਹੈ ਅਤੇ ਨਾਲ ਹੀ ਲੋੜੀਦੇ ਪਰਿਵਾਰਾਂ ਤੱਕ ਰਾਸਨ ਪਹੁੰਚਾਉਣ ਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਲੋਕ ਕਰਫਿਊ ਦਾ ਪਾਲਣ ਕਰਨ ਤੇ ਜਰੂਰਤ ਪੈਣ ਤੇ ਹੀ ਘਰ ਤੋਂ ਬਾਹਰ ਨਿਕਲਣ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਾਲ ਅਸਲੀ ਲੜਾਈ ਲੋਕਾਂ ਨੂੰ ਖੁਦ ਆਪ ਲੜਣੀ ਹੈ ਅਤੇ ਇਸ ਲਈ ਲੋਕਾਂ ਨੂੰ ਸਰਕਾਰੀ ਨਿਰਦੇਸਾਂ ਦਾ ਪਾਲਣ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਸਾਫ ਕਿਹਾ ਕਿ ਹਲਕੇ ਦੇ ਕਿਸੇ ਵੀ ਲੋੜੀਦੇ ਪਰਿਵਾਰ ਤੱਕ ਜੇਕਰ ਰਾਸ਼ਨ ਨਹੀਂ ਪਹੁੰਚ ਰਿਹਾ ਤਾਂ ਉਹ ਪਰਿਵਾਰ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਮਕਸਦ ਰਾਜਨੀਤੀ ਨਹੀਂ ਬਲਕਿ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਸਚਿਨ ਆਵਲਾ , ਦੀਪਕ ਆਵਲਾ , ਅਮਰ ਕੰਬੋਜ਼ , ਨਵਨੀਤ ਤਾਰੇਵਾਲਾ , ਸੁਖਵਿੰਦਰ ਸਿੰਘ ਕਾਕਾ ਕੰਬੋਜ , ਵਿਨੋਦ ਕੰਬੋਜ ਜੀਵਾਂ ਅਰਾਈ , ਮਨਮੀਤ ਸਿੰਘ ਮਿੱਠੂ , ਬੀ ਐੱਸ ਭੁੱਲਰ , ਨੀਲਾ ਮਦਾਨ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।