ਚੰਡੀਗੜ੍ਹ, 08 ਅਪ੍ਰੈਲ 2020 - ਮਿੱਠੀ ਖੀਰ ਅਤੇ ਮੂੰਹ ਢਕਣ ਲਈ ਮਾਸਕ ਬਣਾ ਕੇ ਦਾਸ ਪੰਡਿਤ ਰਾਓ ਧਰੇਨਵਰ ਦੀ ਬੇਟੀ ਖੀਵੀ ਨੇ ਆਪਣਾ ਜਨਮਦਿਨ ਮਨਾਇਆ। ਸਿੱਖ ਇਤਿਹਾਸ ਦੀ ਸਤਿਕਾਰਯੋਗ ਮਾਤਾ ਖੀਵੀ ਜੀ ਦੇ ਨਾਮ ਤੇ ਆਪਣੀ ਬੇਟੀ ਦਾ ਨਾਮ ਰੱਖਣ ਵਾਲੇ ਪੰਡਿਤ ਰਾਓ ਧਰੇਨਵਰ ਸਾਹਬ ਜੀ ਨੇ ਆਪਣੀ ਪੁੱਤਰੀ ਦੇ ਜਨਮਦਿਨ ਨੂੰ ਲੋੜਵੰਦਾਂ ਵਿੱਚ ਖੀਰ ਅਤੇ ਮਾਸਕ ਬਣਾ ਕੇ ਲੋਕਾਂ ਵਿੱਚ ਵੰਡ ਕੇ ਜਨਮਦਿਨ ਮਨਾਇਆ, ਇਹ ਇੱਕ ਸਲਾਹੁਣਯੋਗ ਉਪਰਾਲਾ ਹੈ।
ਕਰਨਾਟਕ ਦੇ ਜਨਮੇ ਅਤੇ ਪਲੇ ਪੰਡਿਤ ਰਾਓ ਧਰੇਨਵਰ ਸਾਹਬ ਨੇ ਸਿੱਖ ਧਰਮ ਦੇ ਸਿਧਾਂਤ ਅਤੇ ਪੰਜਾਬੀ ਭਾਸ਼ਾ ਦੇ ਮਹਾਨ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਜਾਪ ਜੀ ਸਾਹਿਬ ਬਾਣੀ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਇੱਕ ਮਹਾਨ ਉਪਰਾਲਾ ਕੀਤਾ ਹੈ। ਮਾਤਾ ਖੀਵੀ ਜੀ ਵੱਲੋਂ ਸਿੱਖ ਇਤਿਹਾਸ ਵਿਚਲੇ ਯੋਗਦਾਨ ਨੂੰ ਕਰਨਾਟਕ ਤੱਕ ਲੈ ਜਾਣ ਵਾਲੇ ਪੰਡਿਤ ਰਾਓ ਸਾਹਬ ਹਰ ਸਾਲ ਆਪਣੀ ਪੁੱਤਰੀ ਦਾ ਜਨਮਦਿਨ ਇਸੇ ਤਰ੍ਹਾਂ ਲੋਕਾਂ ਵਿੱਚ ਖੀਰ ਵੰਡ ਕੇ ਮਨਾਉਂਦੇ ਹਨ।