ਜੋਨੀ ਸਿੱਧੂ ਬਣੀ ਸਰੀ ਆਰਸੀਐਮਪੀ ਵਿਚ ਮੀਡੀਆ ਰਿਲੇਸ਼ਨਜ਼ ਅਫਸਰ
ਹਰਦਮ ਮਾਨ
ਸਰੀ, 10 ਅਪ੍ਰੈਲ 2020-ਕਾਰਪੋਰੇਲ ਜੋਨੀ ਸਿੱਧੂ ਨੂੰ ਸਰੀ ਆਰਸੀਐਮਪੀ ਵਿਚ ਮੀਡੀਆ ਰਿਲੇਸ਼ਨਜ਼ ਅਫਸਰ ਨਿਯੁਕਤ ਕੀਤਾ ਗਿਆ ਹੈ। ਜੋਨੀ ਸਿੱਧੂ ਕੋਲ 10 ਸਾਲਾਂ ਤੋਂ ਵੱਧ ਪੁਲਿਸਿੰਗ ਦਾ ਤਜਰਬਾ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਿਸ਼ਨ ਆਰਸੀਐਮਪੀ ਨਾਲ ਕੀਤੀ ਜਿੱਥੇ ਉਸ ਨੇ ਫਰੰਟਲਾਈਨ ਗਸ਼ਤ ਅਤੇ ਸੀਰੀਅਸ ਕ੍ਰਾਈਮਜ਼ ਯੂਨਿਟ ਵਿਚ ਕੰਮ ਕੀਤਾ। 2016 ਵਿੱਚ ਉਸ ਨੂੰ ਇੰਟਰਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵਿੱਚ ਤਬਦੀਲ ਕਰ ਦਿੱਤਾ ਅਤੇ ਬਾਅਦ ਵਿੱਚ ਸਰੀ ਆਰਸੀਐਮਪੀ ਲੀਗਲ ਐਪਲੀਕੇਸ਼ਨ ਸਪੋਰਟ ਟੀਮ ਵਿੱਚ ਤਰੱਕੀ ਦੇ ਦਿੱਤੀ ਗਈ।
ਬਹੁਤ ਹੀ ਉਤਸ਼ਾਹੀ ਪੁਲਿਸ ਅਫਸਰ ਜੋਨੀ ਸਿੱਧੂ ਨੇ ਆਪਣੀ ਇਸ ਨਿਯੁਕਤੀ ਸਬੰਧੀ ਉਤਸੁਕਤਾ ਪ੍ਰਗਟ ਕਰਦਿਆਂ ਕਿਹਾ ਕਿ ਸਰੀ ਵਰਗੇ ਇੱਕ ਵੱਖਰੇ ਅਤੇ ਅਗਾਂਹਵਧੂ ਸ਼ਹਿਰ ਵਿਚ ਬਤੌਰ ਮੀਡੀਆ ਰਿਲੇਸ਼ਨਜ਼ ਅਫਸਰ ਸਮੁੱਚੀ ਕਮਿਊਨਿਟੀ ਨੂੰ ਜਾਣਨ, ਸਮਝਣ ਅਤੇ ਕੁਝ ਕਰਨ ਦਾ ਮੇਰੇ ਲਈ ਇਹ ਇਕ ਵਿਸ਼ੇਸ਼ ਮੌਕਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co