ਪਰਵਿੰਦਰ ਸਿੰਘ ਕੰਧਾਰੀ
- ਪੇਂਟਿੰਗ ਤੇ ਸਲੋਗਨ ਰਾਹੀਂ ਲੋਕਾਂ ਨੂੰ ਮਹਾਂਮਾਰੀ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਦੀ ਅਪੀਲ
ਫ਼ਰੀਦਕੋਟ, 28 ਅਪ੍ਰੈਲ 2020 - ਕੋਰੋਨਾ ਮਹਾਮਾਰੀ ਦੇ ਪਸਾਰ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਜ਼ਿਲਾ ਮੈਜਿਸਟਰੇਟ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਸਮੁੱਚੇ ਜ਼ਿਲੇ ਵਿੱਚ ਕਰਫਿਊ ਲਗਾਇਆ ਗਿਆ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ,ਪੁਲੀਸ ਪ੍ਰਸ਼ਾਸਨ ,ਸਿਹਤ ਵਿਭਾਗ ,ਨਗਰ ਕੌਸਲਾਂ ਸਮੇਤ ਸਮੁੱਚੇ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ।
ਨਗਰ ਕੌਂਸਲ ਫਰੀਦਕੋਟ ਵੱਲੋਂ ਈ ਓ ਸ਼੍ਰੀ ਅੰਮ੍ਰਿਤ ਲਾਲ ਦੀ ਅਗਵਾਈ ਵਿੱਚ ਜਿੱਥੇ ਕਰਫ਼ਿਊ ਦੌਰਾਨ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਸ਼ਹਿਰ ਵਿੱਚ ਸਫ਼ਾਈ ,ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਵੀ ਵੱਡੀ ਪੱਧਰ ਤੇ ਮੁਹਿੰਮ ਵਿੱਢੀ ਹੋਈ ਹੈ ।ਨਗਰ ਕੌਂਸਲ ਵੱਲੋਂ ਲੋਕਾਂ ਨੂੰ ਕਰੋਨਾ ਵਰਗੀ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਇਸ ਨੂੰ ਰੋਕਣ ਲਈ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕਰਨ ਦਾ ਵਿਲੱਖਣ ਤਰੀਕਾ ਲੱਭਿਆ ਹੈ ।ਲੋਕਾਂ ਨੂੰ ਵੱਖ ਵੱਖ ਪੇਂਟਿੰਗਜ਼ , ਸਲੋਗਨ ਰਾਹੀਂ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਨਗਰ ਕਾਸਲ ਦੇ ਚੀਫ਼ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਸੰਦੇਸ਼ ਦਿੰਦੀਆਂ ਪੇਂਟਿੰਗ ਸ਼ਹਿਰ ਦੇ ਵੱਖ ਵੱਖ ਚੌਕਾਂ ,ਸੜਕਾਂ ਤੇ ਕੀਤੀਆਂ ਗਈਆਂ ਹਨ ਅਤੇ ਉਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ ।
ਉਨਾਂ ਦੱਸਿਆ ਕਿ ਸ਼ਹਿਰ ਦੇ ਭਾਈ ਘਨੱਈਆ ਚੌਕ ,ਕੋਤਵਾਲੀ ਚੌਕ ,ਡਾਲਫ਼ਿਨ ਚੌਕ ,ਫੁਹਾਰਾ ਚੌਕ ਸਮੇਤ ਹੋਰ ਕਈ ਸੜਕਾਂ ਅਤੇ ਥਾਵਾਂ ਤੇ ਪੇਂਟਿੰਗਜ਼ ਬਣਾਈਆਂ ਗਈਆਂ ਹਨ ,ਜਿਨਾਂ ਤੇ ਘਰਾਂ ਵਿੱਚ ਰਹੋ ਸੁਰੱਖਿਅਤ ਰਹੋ , ਕਰੋਨਾ ਖਿਲਾਫ ਜੇ ਜਿੱਤਣੀ ਜੰਗ ਕਰੋ ਸਹਿਯੋਗ ਪ੍ਰਸ਼ਾਸਨ ਦੇ ਸੰਗ, ਸਟੇਅ ਹੋਮ-ਘਰਾਂ ਵਿੱਚ ਰਹੋ ,ਕਰੋਨਾ ਤੋਂ ਬਚੋ ਅਤੇ ਬਾਹਰ ਨਿਕਲਣ ਤੇ ਲਾਓ ਰੋਕ ਵਰਗੇ ਸਲੋਗਨ ਲਿਖ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।ਉਨਾਂ ਇਹ ਵੀ ਦੱਸਿਆ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਨਾਂ ਨੂੰ ਕਰੋਨਾ ਤੋਂ ਸੁਰੱਖਿਅਤ ਰਹਿਣ ਲਈ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ।ਉਨਾਂ ਕਿਹਾ ਕਿ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਇੰਨਾਂ ਸਲੋਗਨ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।