- ਡੀਪੂ ਹੋਲਡਰ ਅਤੇ ਸਰਕਾਰੀ ਦਫਤਰ ਗਰੀਬਾਂ ਨੂੰ ਰਾਸ਼ਨ ਦੇਣ ਦੀ ਬਜਾਏ ਕਾਂਗਰਸ ਨੂੰ ਪ੍ਰਫੁਲਿਤ ਕਰਨ ਲੱਗੇ : ਬਰਾੜ
- ਕਾਲਜ ਵਿਚ ਠਹਿਰਾਏ ਸ਼ਰਧਾਲੂ ਗੁਰੂਦਾਆਰਾ ਬਜੀਦਪੁਰ ਸਾਹਿਬ 'ਚ ਭੇਜੇ ਜਾਣ
ਫਿਰੋਜ਼ਪੁਰ 5 ਮਈ 2020 : ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਹੇ ਪੰਜਾਬ ਵਾਸੀ ਜਿਥੇ ਮੌਜ਼ੂਦਾ ਸਰਕਾਰ ਦੇ ਸਿਹਤ ਵਿਭਾਗ ਦੇ ਘਟੀਆ ਪ੍ਰਬੰਧ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਸ਼ਰਧਾਲੂਆਂ ਨੂੰ ਉਨ੍ਹਾਂ ਦੀ ਇੱਛਾ ਦੇ ਉਲਟ ਠਹਿਰਾਇਆ ਜਾ ਰਿਹਾ ਜਿੱਥੇ ਪ੍ਰਬੰਧ ਨਾ ਮਾਤਰ ਹਨ ਸਰਧਾਲੂਆਂ ਨੂੰ ਗੁਰਦੁਆਰਾ ਬਜੀਦਪੁਰ ਭੇਜਿਆ ਜਾਵੇ ਜਿੱਥੇ ਲੋਕ ਸੌਖੇ ਰਹਿ ਸਕਣਗੇ।
ਦੂਜੇ ਪਾਸੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਦੇ ਦਾਅਵਿਆਂ ਮੁਤਾਬਕ ਸਰਕਾਰੀ ਰਾਸ਼ਨ ਵੰਡਣ ਲਈ ਪੱਖਪਾਤ ਪੂਰੇ ਪੰਜਾਬ ਚ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਹਲਾਤ ਵਿਚ ਕਾਂਗਰਸੀ ਸਰਪੰਚਾਂ, ਕੌਂਸਲਰਾਂ ਅਤੇ ਹੋਰ ਇਸ ਪਾਰਟੀ ਆਗੂਆਂ ਵੱਲੋਂ ਰਾਸ਼ਨ ਵੰਡਣ ਵੇਲੇ ਸਿਰਫ਼ ਆਪਣੀ ਪਾਰਟੀ ਦੇ ਚਹੇਤਿਆਂ ਨੂੰ ਰਾਸ਼ਨ ਦੇ ਕੇ ਦੂਜੇ ਲੋਕਾਂ ਨੂੰ ਅਣਗੌਲਿਆਂ ਕਰਨ ਦੀਆਂ ਖਬਰਾਂ ਰੋਜ਼ ਮਿਲ ਰਹੀਆਂ ਹਨ, ਬੜੀ ਨਮੋਸ਼ੀ ਵਾਲੀ ਗੱਲ ਕਿ ਹੁਣ ਸਰਕਾਰੀ ਦਫਤਰ ਵੀ ਗਰੀਬ ਲੋਕਾਂ ਨੂੰ ਰਾਸ਼ਨ ਲੈਣ ਲਈ ਕਾਂਗਰਸੀ ਵਿਧਾਇਕਾ ਨਾਲ ਸੰਪਰਕ ਕਰਨ ਲਈ ਮਜ਼ਬੂਰ ਕਰਕੇ ਕਾਂਗਰਸ ਨੂੰ ਪ੍ਰਫੁਲਿਤ ਕਰਨ ਦਾ ਯਤਨ ਕਰ ਰਹੇ ਹਨ, ਇਨ੍ਹਾਂ ਘਟਨਾਵਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਗਰੀਬ ਵਿਅਕਤੀ ਫੋਨ ਲਿਖ ਕੇ ਭੇਜਿਆ ਕਿ ਉਹ ਡੀਪੂ ਹੋਲਡਰ ਕੋਲ ਰਾਸ਼ਨ ਲੈਣ ਗਏ ਸਨ। ਡੀਪੂ ਹੋਲਡਰ ਨੇ ਕਿਹਾ ਕਿ ਪਹਿਲਾ ਛਾਉਣੀ ਜਾ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਫੋਨ ਕਰਵਾਉ, ਜਦਕਿ ਉਹ ਉਥੇ ਜਾਣਾ ਨਹੀਂ ਸੀ ਚਾਹੁੰਦਾ ਤਾਂ ਉਸ ਨੇ ਡੀਸੀ ਦਫਤਰ ਦੇ ਨੰਬਰ 1632244006 ਤੇ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਦੇ ਨੰਬਰ 01632244039 ਤੇ ਸੰਪਰਕ ਕਰੋ ਜਦੋ ਉਥੇ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ 9501273600 ਤੇ ਸੰਪਰਕ ਕਰੋ, ਜਦਕਿ ਇਸ ਫ਼ੋਨ ਤੋਂ ਜਵਾਬ ਮਿਲਿਆ ਕਿ ਪਹਿਲਾ ਕਾਂਗਰਸੀ ਐੱਮਐੱਲਏ ਪਿੰਕੀ ਦਾ ਫੋਨ ਕਰਵਾਉ, ਜਿਸ ਕਰਕੇ ਸਰਕਾਰੀ ਦਫਤਰ ਵੀ ਗਰੀਬ ਲੋਕਾਂ ਨੂੰ ਖਰਾਬ ਕਰਕੇ ਮਜ਼ਬੂਰੀ ਦਾ ਫਾਇਦਾ ਉਠਾ ਕੇ ਦਬਾਅ ਬਣਾ ਕੇ ਸਿੱਧੇ ਤੌਰ ਤੇ ਕਾਂਗਰਸ ਨਾਲ ਜੋੜਨ ਦੀ ਨੀਤੀ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ ਸਾਰਾ ਕੁਝ ਕਾਂਗਰਸੀ ਆਗੂਆਂ ਦੀਆਂ ਕੋਠੀਆਂ 'ਚੋ ਹੀ ਹੋਣਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਉਥੇ ਕੀ ਲੋੜ ਹੈ। ਕੰਟਰੋਲ ਰੂਮ ਸਥਾਪਿਤ ਕਿਸ ਵਾਸਤੇ ਕੀਤੇ ਹਨ, ਗਰੀਬ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਤੋਂ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਕਿ ਉਹ ਖੁਦ ਆਪਣੀ ਨਿਗਰਾਨੀ ਹੇਠ ਰਾਸ਼ਨ ਵਡਾਉਣ ਅਤੇ ਅਜਿਹੇ ਡੀਪੂ ਹੋਲਡਰ ਨੂੰ ਪੱਖਪਾਤੀ ਅਤੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਲੀ ਨੀਤੀ ਬਾਹਰ ਨਿਕਲਣ ਲਈ ਹੁਕਮ ਜਾਰੀ ਕਰਨ ਅਤੇ ਨਾ ਮੰਨਣ ਦੀ ਸੂਰਤ ਚ ਲਾਇਸੈਂਸ ਕੈਂਸਲ ਕਰਨ।
ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਆਹ ਵੇਲਾ ਮਨੁੱਖਤਾ ਦੀ ਸਰਬ ਸਾਂਝੀ ਸੇਵਾ ਦਾ ਚੱਲ ਰਿਹਾ ਹੈ ਨਾ ਕਿ ਕੋਈ ਸਿਆਸੀ ਚੋਣਾਂ ਹੋ ਰਹੀਆ ਹਨ, ਰੱਬ ਤੋ ਡਰਦੇ ਹੋਏ ਹਰ ਲੋੜਵੰਦ ਨੂੰ ਰਾਸ਼ਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਕਰਮਚਾਰੀਆਂ ਨੂੰ ਕਰਨ ਦਿਓ ਨਾ ਕਿ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੋ। ਜੇ ਕਰ ਜਿਉਦੇ ਤੇ ਤੰਦਰੁਸਤ ਰਹੇ ਸਿਆਸਤ ਫਿਰ ਚਮਕਾ ਲਿਉ। ਇਹ ਕੇਂਦਰ ਸਰਕਾਰ ਤੋਂ ਆਇਆ ਰਾਸ਼ਨ ਹੈ ਉਸਨੂੰ ਕਾਗਰਸੀਆਂ ਦੀਆ ਕੋਠੀਆਂ 'ਚੋਂ ਕੰਟਰੋਲ ਨਾ ਕੀਤਾ ਜਾਵੇ।