ਤ੍ਰਿਪੜੀ ਨਾਕੇ ਤੇ ਹੀ ਬੱਚੀ ਦਾ ਜਨਮ ਦਿਨ ਮਨਾਉਂਦੇ ਹੋਏ ਐਸ ,ਐਚ ,ਓ ਢਿੱਲੋਂ ਅਤੇ ਟੀਮ
ਦੀਦਾਰ ਗੁਰਨਾ
ਪਟਿਆਲਾ 8 ਮਈ : ਤ੍ਰਿਪੜੀ ਥਾਣੇ ਦੇ ਐਸ ,ਐਚ ,ਓ ਨੇ ਸਟਾਫ਼ ਸਮੇਤ ਸਟਾਫ ਨਾਕਾ ਲਗਾਇਆ ਹੋਇਆ ਸੀ ,ਤਦ ਹੀ ਦੋ ਛੋਟੀਆਂ ਬੱਚੀਆਂ ਨਾਕੇ ਤੇ ਆਈਆ ਅਤੇ ਦੱਸਿਆ ਕਿ ਅਸੀਂ ਤ੍ਰਿਪੜੀ ਦੇ ਰਹਿਣ ਵਾਲੇ ਹਾਂ ਅਤੇ ਮੇਰੀ ਭੈਣ ਸੋਨੂੰ ਜੋ ਕਿ ਸੁਣ- ਬੋਲ ਨਹੀਂ ਸੱਕਦੀ ਦਾ ਅੱਜ ਜਨਮ ਦਿਨ ਹੈ ! ਤੁਰੰਤ ਹੀ ਤ੍ਰਿਪੜੀ ਥਾਣੇ ਦੇ ਐਸ ,ਐਚ ,ਓ ਸ. ਹਰਜਿੰਦਰ ਸਿੰਘ ਢਿੱਲੋਂ ਨੇ ਉਹਨਾਂ ਬੱਚੀਆਂ ਦਾ ਜਨਮ ਦਿਨ ਮਨਾਉਣ ਲਈ ਕੇਕ ਮੰਗਵਾਏ ,ਇਕ ਕੇਕ ਨਾਕੇ ਤੇ ਹੀ ਕੱਟ ਕੇ ਉਸ ਸੁਣਨ ਬੋਲਣ ਤੋਂ ਵਾਂਝੀ ਬੱਚੀ ਦਾ ਜਨਮ ਦਿਨ ਮਨਾਇਆ ਅਤੇ ਖ਼ੁਦ ਉਸ ਬੱਚੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸਦੀ ਲੰਬੀ ਉਮਰ ਦੀ ਅਰਦਾਸ ਕੀਤੀ ! ਇੱਕ ਕੇਕ ਉਹਨਾਂ ਬੱਚੀਆਂ ਨੂੰ ਘਰ ਲੈ ਕੇ ਜਾਣ ਲਈ ਦਿੱਤਾ ! ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਐਸ ,ਐਚ ,ਓ ਸ. ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਉਸ ਬੱਚੀ ਦਾ ਜਨਮ ਦਿਨ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ !
ਐਸ ,ਐਸ ਪੀ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਇੱਕ ਬਹੁਤ ਹੀ ਵੱਡੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਬੱਚੇ ਪੁਲਿਸ ਨੂੰ ਆਪਣਾ ਸਾਥੀ ਸਮਝਣ ਲੱਗ ਪਏ ਹਨ ! ਉਹਨਾਂ ਅੱਗੇ ਕਿਹਾ ਕਿ ਬੱਚੇ ਕਦੇ ਵੀ ਆਪਣੇ ਆਪ ਇਕੱਲਾ ਨਾ ਸਮਝਣ, ਪਟਿਆਲਾ ਪੁਲਿਸ ਆਪਣੇ ਹਰ ਨਾਗਰਿਕ ਦੇ ਦੁੱਖ -ਸੁੱਖ ਵਿੱਚ ਨਾਲ ਖੜੀ ਹੈ ! ਸਾਡੀ ਪੁਲਿਸ ਟੀਮ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਹੀ ਹੈ !