ਸਫ਼ਾਈ ਕਰਮਚਾਰੀਆ ਨਾਲ ਅੰਤਰਾਸ਼ਟਰੀ ਡੇਂਗੂ ਦਿਵਸ ਮਨਾਉਂਦੇ ਹੋਏ ਸਬ ਇੰਸਪੈਕਟਰ ਪ੍ਰਿਆਂਸ਼ੁ ਸਿੰਘ
ਦੀਦਾਰ ਗੁਰਨਾ
ਪਟਿਆਲਾ 16 ਮਈ : ਐਸ,ਐਸ,ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਮਹਿਲਾ ਸਬ ਇੰਸਪੈਕਟਰ ਪ੍ਰੀਆਂਸ਼ੂ ਸਿੰਘ ਵੱਲੋਂ ਦਰਜਾ ਚਾਰ ਮੁਲਾਜਮਾਂ ਨਾਲ ਮਿਲ ਕੇ ਡੇਂਗੂ ਦਿਵਸ ਮਨਾਇਆ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ । ਇਸ ਮੌਕੇ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਡੇਂਗੂ ਵਰਗੀ ਖਤਰਨਾਕ ਬਿਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਹੈ । ਇਸੇ ਤਰ੍ਹਾਂ ਹੁਣ ਸਾਨੂੰ ਹੁਣ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਵਿਰੁੱਧ ਇਕੱਠੇ ਹੋ ਕੇ ਲੜਨਾ ਪਵੇਗਾ ਅਤੇ ਇਸ ਬਿਮਾਰੀ ਨੂੰ ਹਰਾਉਣ ਲਈ ਇਕੱਠੇ ਹੋ ਕੇ ਚੱਲਣਾ ਪਵੇਗਾ।
ਇਸ ਮੌਕੇ ਸਬ ਇੰਸਪੈਕਟਰ ਪ੍ਰਿਆਂਸ਼ੁ ਸਿੰਘ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਡੇਂਗੂ ਦਿਵਸ ਤੇ ਸਾਡੇ ਆਪਣੇ ਦਰਜਾ ਚਾਰ ਮੁਲਾਜਮਾਂ ਦਾ ਧੰਨਵਾਦ ਕਰਦੇ ਹਾਂ ਅਤੇ ਜਿਸ ਤਰ੍ਹਾਂ ਉਹ ਦਿਨ ਰਾਤ ਅਪਣਾ ਫਰਜ਼ ਨਿਭਾ ਕੇ ਸਾਡੇ ਸ਼ਹਿਰ, ਮੁਹੱਲੇ ਅਤੇ ਘਰਾਂ ਵਿੱਚ ਸਫਾਈ ਰੱਖ ਕੇ ਸਾਨੂੰ ਡੇਂਗੂ ਦੇ ਨਾਲ ਨਾਲ ਕਰੋਨਾ ਵਰਗੀ ਖਤਰਨਾਕ ਬਿਮਾਰੀ ਤੋਂ ਵੀ ਬਚਾ ਰਹੇ ਹਨ,ਉਹ ਵਧਾਈ ਦੇ ਪਾਤਰ ਹਨ ਅਤੇ ਸਾਨੂੰ ਸਭ ਉਹਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਦੀ ਹੌਸਲਾ ਅਫਜਾਈ ਵੀ ਕਰਨੀ ਚਾਹੀਦੀ ਹੈ !