ਮਨਿੰਦਰਜੀਤ ਸਿੱਧੂ
- ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗਾ
- ਹੁਣ ਦੁਕਾਨਾਂ ਬਿਨਾਂ ਕਿਸੇ ਜੋੋਨ ਦੇ ਨਿਰਧਾਰਿਤ ਦਿਨਾਂ ਅਨੁਸਾਰ ਖੁੱਲਣਗੀਆਂ
- ਕੋੋਈ ਵੀ ਦੁਕਾਨ ਐਤਵਾਰ ਨਹੀਂ ਖੁੱਲੇਗੀ
- ਸਕੂਲ, ਕਾਲਜ, ਕੋਚਿੰਗ ਸੈਂਟਰ,ਆਈਲੈਟਸ ਸੈਂਟਰ ਖੋਲਣ ਦੀ ਮਨਾਹੀ ਹੋਵੇਗੀ
ਜੈਤੋ, 19 ਮਈ 2020 - ਭਾਰਤ ਸਰਕਾਰ ਵਲੋਂ ਕਵਿਡ -19 ਨੂੰ ਮਾਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਇਸ ਮਹਾਮਾਰੀ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਦਫਤਰ ਵਲੋਂ ਮਿਤੀ 23.03.2020 ਰਾਹੀਂ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਸੀ ਜਦਕਿ ਭਾਰਤ ਸਰਕਾਰਦੇ ਆਦੇਸ਼ਾਂ ਅਨੁਸਾਰ ਰਾਜ ਵਿਚ ਲਾਕਡਾਊਨ 31-05-2020 ਤੱਕ ਵਧਾਇਆ ਗਿਆ ਹੈ।
ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵਲੋਂ ਅਤੇ ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਜਾਰੀ ਵੱਖ ਵੱਖ ਹਦਾਇਤਾਂ ਅਨੁਸਾਰ ਮਿਤੀ 17.05.2020 ਤੋੋਂ ਸਵੇਰੇ ( 07.00 ਤੋਂ ਸ਼ਾਮ 07.00 ਵਜੇ ਤੱਕ ਕਰਫਿਊ/ਲਾਕਡਾਊਨ ਤੋਂ ਛੋਟ ਦਿੱਤੀ ਗਈ ਹੈ।
ਇਨ੍ਹਾਂ ਹਦਾਇਤਾਂ ਦੀ ਰੌਸ਼ਨੀ ਵਿੱਚ ਇਸ ਦਫਤਰ ਦੇ ਹੁਕਮ ਨੰ 439/ਸ ਮਿਤੀ 17.05.2020 , ਜੋ ਪਿ.ਅ.ਨੰ : 2798 / ਵਸ ਮਿਤੀ 17.05.2020 ਰਾਹੀਂ ਜਾਰੀ ਹੋਏ ਅਨੁਸਾਰ ਜਿਲਾ ਫਰੀਦਕੋਟ ਅੰਦਰ ਸ਼ਹਿਰੀ ਏਰੀਏ ਵਿੱਚ ਜ਼ੋਨ ਵਾਈਜ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਸਵੇਰੇ 07.00 ਵਜੇ ਤੋਂ ਸ਼ਾਮ 06 00 ਵਜੇ ਤੱਕ ਖੋਲਣ ਦਾ ਹੁਕਮ ਦਿੱਤਾ ਗਿਆ ਸੀ । ਇਨਾਂ ਹੁਕਮਾਂ ਤੋਂ ਮੁੜ ਵਿਚਾਰ ਕਰਨ ਉਪਰੰਤ ਹੁਣ ਜਿਲ੍ਹਾ ਫਰੀਦਕੋਟ ਦੇ ਸ਼ਹਿਰੀ ਏਰੀਏ ਅੰਦਰ ਪੈਦੀਆਂ ਜਰੂਰੀ ਵਸਤਾਂ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਬਿਨਾਂ ਕਿਸੇ ਜੋਨ ਦੇ ਮੱਦੇ ਨਜ਼ਰ ਹੇਠ ਲਿਖੋ ਅਨੁਸਾਰ ਦਿਨਾਂ ਅਤੇ ਸਮੇਂ ਮੁਤਾਬਕ ਖੋਲਣ ਦਾ ਹੁਕਮ ਦਿੱਤਾਂ ਜਾਂਦਾ ਹੈ ।
ਪੇਂਡੂ ਏਰੀਏ ਵਿੱਚ ਹਰ ਕਿਸਮ ਦੀਆਂ ਦੁਕਾਨਾਂ , ਜਿਨਾਂ ਨੂੰ ਭਾਰਤ ਸਰਕਾਰ / ਪੰਜਾਬ ਸਰਕਾਰ ਵਲੋਂ ਖੋਲਣ ਦੀ ਮਨਾਹੀ ਹੈ ਤੋਂ ਬਿਨਾਂ ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਖੋਲ੍ਹਿਆ ਜਾਵੇਗਾ ।
ਕਿਸੇ ਵੀ ਕਿਸਮ ਦੀ ਕੋਈ ਦੁਕਾਨ ਐਤਵਾਰ ਨਹੀਂ ਖੋਲ੍ਹੀ ਜਾਵੇਗੀ ।
ਸਕੂਲ , ਕਾਲਜ , ਕੋਚਿੰਗ ਸੈਂਟਰ ਅਤੇ ਆਈਲੈਟਸ ਸੈਂਟਰ ਖੋਲ੍ਹਣ ਤੋਂ ਮਨਾਹੀ ਹੋਵੇਗੀ ।
ਹੇਠ ਲਿਖੀਆਂ ਸ੍ਰੇਣੀਆਂ ਦੀਆਂ ਦੁਕਾਨਾਂ ਸੋੋਮਵਾਰ ਤੋੋਂ ਸ਼ਨੀਵਾਰ ਸਵੇਰੇ 07 00 ਵਜੇ ਤੋੋਂ ਸ਼ਾਮ 07 ਵਜੇ ਤੱਕ ਖੋੋਲ੍ਹਣ ਦੀ ਇਜਾਜਤ ਹੈ।
1 . ਆਟਾ ਚੱਕੀ , ਰਾਸ਼ਨ , ਦੁੱਧ , ਡੇਅਰੀ , ਫਲ ਅਤੇ ਸਬਜੀਆਂ , ਦਵਾਈਆਂ ਦੀਆਂ ਦੁਕਾਨਾਂ ਆਦਿ , ਕਰਿਆਨਾ , ਮੀਟ ਅਤੇ ਪੋਲਟਰੀ ,ਹੋਮੀਓਪੈਥਿਕ , ਆਯੂਰਵੈਦਿਕ ਦਵਾਈਆਂ ਪੋਲਟਰੀ , ਜਾਨਵਰਾਂ ਦੀ ਖੁਰਾਕ , ਖਾਦ , ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਕੋਈ ਹੋਰ ਜਰੂਰੀ ਸੇਵਾ ਜਿਸਨੂੰ ਪਹਿਲਾਂ ਤੋਂ ਛੋਟ ਦਿੱਤੀ ਗਈ ਹੋਵੇ ਬੇਕਰੀ ਦੀਆਂ ਦੁਕਾਨਾਂ , ਹੋਰ ਜਰੂਰੀ ਵਸਤਾਂ ਦੀਆਂ ਦੁਕਾਨਾਂ ,ਰੇਸਤਰਾਂ / ਫਾਸਟ ਫੂਡ / ਜੂਸ ਦੀਆਂ ਦੁਕਾਨਾਂ / ਆਈਸ ਕਰੀਮ ਪਾਰਲਰ ਕਨਫੈਕਸ਼ਨਰੀ ਦੀਆਂ ਦੁਕਾਨਾਂ ( ਕੇਵਲ ਹੋਮ ਡਲੀਵਰੀ ਲਈ ) (ਸੋੋਮਵਾਰ ਤੋੋਂ ਸ਼ਨੀਵਾਰ ਸਵੇਰੇ 07 00 ਵਜੇ ਤੋੋਂ ਸ਼ਾਮ 07 ਵਜੇ ਤੱਕ ਖੁੱਲ੍ਹਣਗੀਆਂ।
ਸੋੋਮਵਾਰ,ਬੁੱਵਾਰ,ਸੁੱਕਰਵਾਰ ਅਤੇ ਸ਼ਨੀਵਾਰ ਖੁੱਲਣ ਵਾਲੀਆਂ ਦੁਕਾਨਾਂ
ਪਲੰਬਰ ਅਤੇ ਇਲੈਕਟਿ੍ਰਸ਼ਨ, ਪੱਖੇ , ਕੂਲਰ , ਏ.ਸੀ. , ਰਿਪੇਅਰ ਆਦਿ ਸੇਵਾਵਾਂ ,ਬਿਜਲੀ ਅਤੇ ਸੈਨਟਰੀ ਦਾ ਸਮਾਨ , ਉਸਾਰੀ ਦਾ ਸਮਾਨ, ਵਹੀਕਲ ਰਿਪੇਅਰ , ਵਰਕਸ਼ਾਪ ਅਤੇ ਡੈਟਿੰਗ ਪੇਟਿੰਗ ਸਾਈਕਲ ਸਟੋਰ ਅਤੇ ਰਿਪੇਅਰ ਹਾਰਡਵੇਅਰ ਅਤੇ ਪੇਟ( ਰੰਗ ਰੋਗਨ ) ਇਨਵਰਟਰ ਬੈਟਰੀ , ਜਨਰੇਟਰ ਆਦਿ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਅਤੇ ਰਿਪੇਅਰ ਅਤੇ ਹੋਰ ਘਰੇਲੂ ਇਲੈਕਟ੍ਰੋੋਨਿਕ ਵਸਤਾਂ ਦੀਆਂ ਦੁਕਾਨਾਂ ਫੋਟੋ ਸਟੇਟ ਅਤੇ ਮੋਬਾਇਲ ਦੀਆਂ ਦੁਕਾਨਾਂ, ਕੰਪਿਊਟਰ ਦੀਆਂ ਦੁਕਾਨਾਂ, ਫੋਟੋਗ੍ਰਾਫਰ ,ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਉਪਰੋੋਕਤ ਦਿਨਾਂ ਅਨੁਸਾਰ ਸਵੇਰੇ 07 ਵਜੇ ਤੋੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ।
ਸੋੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਖੁੱਲ੍ਹਣ ਵਾਲੀਆਂ ਦੁਕਾਨਾਂ
ਆਟੋ ਮੋਬਾਇਲ ਸ਼ੋ ਰੂਮ ਅਤੇ ਆਟੋ ਮੋਬਾਇਲ ਰਿਪੇਅਰ ,ਗਿਫਟ ਆਈਟਮਜ ਅਤੇ ਸਪੋਰਟਸ ਦੀਆਂ ਦੁਕਾਨਾਂ ,ਖੇਡਾਂ ਦਾ ਸਮਾਨ ,ਬੈਗ ਤੇ ਸੂਟਕੇਸ ਦੀਆਂ ਦੁਕਾਨਾਂ, ਡ੍ਰਾਈ ਕਲੀਨਰ, ਜਵੈਲਰੀ ਸਾਪਸ਼,ਐਨਕਾਂ ਦੀਆਂ ਦੁਕਾਨਾਂ, ਪਿ੍ਰਟਿੰਗ ਪ੍ਰੈਸਾ, ਕਪੜੇ , ਜੁੱਤੇ ਅਤੇ ਪਹਿਰਾਵਾ , ਬੁਟੀਕ , ਕੰਮ ਕਾਰ ਸਮੇਤ , ਸਜਾਵਟ ਨਾਲ ਸਬੰਧਤ ਸਮਾਨ ,ਰੈਡੀਮੇਡ ਕੱਪੜੇ ਦੀਆਂ ਦੁਕਾਨਾਂ, ਭਾਂਡੇ , ਪਲਾਸਟਿਕ ਦਾ ਸਮਾਨ ਆਦਿ ਜਨਰਲ ਸਟਰਜ਼ ਕੋਈ ਹੋਰ ਦੁਕਾਨ ਜੋ ਉਪਰੋਕਤ ਵਿੱਚ ਨਹੀਂ ਦਰਸਾਈ ਗਈ ( ਜੋ ਕਿ ਭਾਰਤ ਸਰਕਾਰ / ਪੰਜਾਬ ਸਰਕਾਰ ਵਲੋਂ ਖੋਲਣ ਤੇ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਨਾ ਹੋਵੇ ) ਉਪਰੋੋਕਤ ਸਮੇਂ ਅਨੁਸਾਰ ਸਵੇਰੇ 7 ਵਜੇ ਤੋੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ 19 ਮਾਹਾਂਮਾਰੀ ਤੋਂ ਬੱਚਣ ਲਈ ਲੋੜੀਂਦੇ ਸਾਰਥਿਕ ਕਦਮ ਆਮ ਜਨਤਾ ਦੇ ਸਹਿਯੋਗ ਨਾਲ ਹੀ ਚੁੱਕੇ ਜਾ ਸਕਦੇ ਹਨ । ਇਸ ਲਈ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਹਰ ਵਿਅਕਤੀ , ਦੁਕਾਨਦਾਰ , ਗਾਹਕ ਘੱਟੋ ਘੱਟ 02 ਮੀਟਰ ਸਮਾਜਿਕ ਦੂਰੀ ਬਣਾਕੇ ਰੱਖੇਗਾ । ਆਪਣਾ ਮੂੰਹ ਕੱਪੜੇ ਦੇ ਮਾਸਕ , ਸਧਾਰਨ ਕੱਪੜੇ ਨਾਲ ਜਾਂ ਮਾਸਕ ਨਾਲ ਢੱਕ ਕੇ ਰੱਖੇਗਾ ।
ਉਨਾਂ ਇਹ ਵੀ ਕਿਹਾ ਕਿ ਜਿਥੋਂ ਤੱਕ ਸੰਭਵ ਹੋਵੇ ਕੇਵਲ ਜਰੂਰੀ ਕੰਮਾਂ ਲਈ ਘੱਟੋ ਤੋਂ ਘੱਟ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਆਉਣ । ਉਨਾਂ ਹੁਕਮ ਦਿੱਤਾ ਕਿ ਚਾਰ ਪਹੀਆ ਅਤੇ ਦੋ ਪਹੀਆ ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ । ਇਨਾਂ ਹੁਕਮਾਂ ਦੀ ਪਾਲਣਾ ਲਈ ਹਰੇਕ ਵਿਅਕਤੀ / ਦੁਕਾਨਦਾਰ ਅਤੇ ਗਾਹਕ ਨਿੱਜੀ ਤੌਰ ਤੇ ਖ਼ੁਦ ਜਿਮੇਵਾਰ ਹੋਵੇਗਾ । ਪ੍ਰੰਤੂ ਉਲਘੰਣਾ ਦੀ ਸੂਰਤ ਵਿੱਚ ਕੁਤਾਹੀਕਾਰ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਰਾਂਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ । ਇਹ ਹੁਕਮ ਲੋਕ ਹਿੱਤਾਂ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਣਗੇ।