ਅਮਰੀਕਾ-ਕੈਨੇਡਾ 'ਚ ਹੁਣ ਨਹੀਂ ਵਿਕੇਗਾ ਬੱਚਿਆਂ ਦਾ ਇਹ ਮਸ਼ਹੂਰ ਪਾਊਡਰ
ਬਲਜਿੰਦਰ ਸੇਖਾ
ਟੋਰਾਂਟੋ, 22 ਮਈ, 2020 : ਸੰਸਾਰ ਪ੍ਰਸਿੱਧ ਜੌਹਨਸਨ ਐਂਡ ਜੌਹਨਸਨ ਕੰਪਨੀ ਨੇ ਹੁਣ ਆਪਣੇ ਉਤਪਾਦ ਜੌਹਨਸਨ ਬੇਬੀ ਪਾਊਡਰ ਨੂੰ ਅਮਰੀਕਾ ਅਤੇ ਕੈਨੇਡਾ ਨਾ ਵੇਚਣ ਦਾ ਐਲਾਨ ਕੀਤਾ ਹੈ। ਪਤਾ ਲੱਗਾ ਹੈ ਕਿ ਕੰਪਨੀ ਨੇ ਇਹ ਫੈਸਲਾ ਆਪਣੇ ਉਤਪਾਦਾਂ ਚ ਮਿਲਾਵਟ ਕਰਨ ਦੇ ਦੋਸ਼ਾਂ ਚ ਆਪਣੇ ਖਿਲਾਫ ਹਜ਼ਾਰਾਂ ਕੇਸ ਦਾਇਰ ਕੀਤੇ ਜਾਣ ਤੋਂ ਬਾਅਦ ਲਿਆ ਹੈ। ਖਪਤਕਾਰਾਂ ਨੇ ਕੰਪਨੀ ਦੇ ਵਿਰੁੱਧ 16000 ਤੋਂ ਵੱਧ ਮੁਕੱਦਮੇ ਕੀਤੇ ਹਨ ਕਿ ਜੌਹਨਸਨ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਿਆ ਹੈ। ਜੌਹਨਸਨ ਅਤੇ ਜੌਹਨਸਨ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਚ ਉਪਭੋਗਤਾਵਾਂ ਦੀਆਂ ਆਦਤਾਂ ਚ ਵੱਡੇ ਪੱਧਰ ‘ਤੇ ਤਬਦੀਲੀਆਂ ਅਤੇ ਜੌਹਨਸਨ ਬੇਬੀ ਪਾਊਡਰ ਦੀ ਸੰਭਾਲ ਬਾਰੇ ਗਲਤ ਜਾਣਕਾਰੀ ਦੇ ਫੈਲਣ ਕਾਰਨ ਉਤਪਾਦਾਂ ਦੀ ਮੰਗ ਘਟ ਰਹੀ ਸੀ। ਕੰਪਨੀ ਨੇ ਕਿਹਾ ਇਹ ਕਦਮ ਕੰਪਨੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਖਪਤਕਾਰਾਂ ਦੇ ਉਤਪਾਦਾਂ ਦਾ ਮੁੜ ਮੁਲਾਂਕਣ ਕਰਨ ਦੇ ਕਦਮਾਂ ਦਾ ਹਿੱਸਾ ਹੈ।