ਨਵੀਂ ਦਿੱਲੀ, 22 ਮਈ 2020 - ਪਾਕਿਸਤਾਨ ਦੇ ਕਰਾਚੀ ਏਅਰਪੋਰਟ ਨਜ਼ਦੀਕ 99 ਯਾਤਰੀਆਂ ਨੂੰ ਲਿਜਾ ਰਿਹਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (PIA) ਜਹਾਜ਼ ਸ਼ੁੱਕਰਵਾਰ ਦੁਪਹਿਰ ਲੈਂਡ ਕਰਨ ਤੋਂ ਇਕ ਮਿੰਟ ਪਹਿਲਾਂ ਕਰੈਸ਼ ਹੋ ਗਿਆ । ਇਸ ਜਹਾਜ਼ 'ਚ 8 ਕਰੂ ਮੈਂਬਰ ਵੀ ਮੌਜੂਦ ਸਨ। ਫਿਲਹਾਲ ਕਿਸੇ ਦੇ ਵੀ ਬਚਣ ਦੀ ਖ਼ਬਰ ਨਹੀਂ ਮਿਲੀ ਹੈ।
ਇਹ ਜਹਾਜ਼ ਇੱਕ ਸੰਘਣੀ ਅਬਾਦੀ ਵਾਲੇ ਰਿਹਾਇਸ਼ੀ ਖੇਤਰ 'ਚ ਕਰੈਸ਼ ਹੋਣ ਦੀਆਂ ਖਬਰਾਂ ਨੇ। ਪਾਕਿਸਤਾਨ ਦੇ ਮੀਡੀਆ ਦੇ ਵਿਜ਼ੂਅਲਸ ਮੁਤਾਬਕ ਕਰੈਸ਼ ਹੋਣ ਵਾਲੀ ਜਗ੍ਹਾ ਵਾਲੇ ਇਲਾਕੇ ਅਤੇ ਕਈ ਘਰਾਂ ਨੂੰ ਅੱਗ ਲੱਗੀ ਹੋਈ ਹੈ।