ਖੰਨਾ ਪੁਲਿਸ ਵੱਲੋਂ ਥਾਣੇ 'ਚ 3 ਜਣੇ ਨੰਗਾ ਕਰਨ ਦਾ ਮਾਮਲਾ : ਹਾਈ ਕੋਰਟ ਡੀ ਜੀ ਪੀ ਨੂੰ ਸਮਾਂ ਬੱਧ ਜਾਂਚ ਕਰਵਾਉਣ ਦੇ ਦਿੱਤੇ ਹੁਕਮ
ਚੰਡੀਗੜ੍ਹ, 22 ਮਈ, 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੰਨਾ ਪੁਲਿਸ ਵੱਲੋਂ 3 ਜਣਿਆਂ ਨੂੰ ਨੰਗਾ ਕਰ ਕੇ ਉਹਨਾਂ 'ਤੇ ਅੰਨ੍ਹਾ ਤਸ਼ੱਦਦ ਢਾਹੁਣ, ਉਹਨਾਂ ਦੀ ਵੀਡੀਓ ਬਣਾਉਣ ਤੇ ਉਹ ਵਾਇਰਲ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ਵਿਚ ਪੁਲਿਸ ਨੂੰ ਸਖ਼ਤ ਝਾੜਾਂ ਪਾਈਆਂ ਹਨ।
ਹਾਈ ਕੋਰਟ ਦੇ ਜੱਜ ਜਸਟਿਸ ਨਿਰਮਲਜੀਤ ਕੌਰ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਆਖਿਆ ਕਿ ਪਟੀਸ਼ਨ ਵਿਚ ਦੱਸੇ ਮਾਮਲੇ ਦੇ ਤੱਥਾਂ ਨੂੰ ਸੁਣ ਕੇ ਸਾਡਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ ਜਿਥੇ ਪੁਲਿਸ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਇਸ਼ਾਰੇ 'ਤੇ ਲੋਕਾਂ 'ਤੇ ਅੰਨ੍ਹਾ ਤਸ਼ੱਦਦ ਢਾਹ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਡੀ ਜੀ ਪੀ ਨੇ ਮਾਮਲੇ ਦੀ ਪੜਤਾਲ ਆਈ ਜੀ ਲੁਧਿਆਣਾ ਜਸਕਰਨ ਸਿੰਘ ਨੂੰ ਸੌਂਪੀ ਸੀ ਪਰ ਅਜਿਹਾ ਲੱਗਦਾ ਹੈ ਕਿ ਉਹਨਾਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਨੇ ਹਦਾਇਤ ਕੀਤੀ ਕਿ ਡੀ ਜੀ ਪੀ ਇਸ ਮਾਮਲੇ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਕੇ ਉਸਨੂੰ ਨਿਸ਼ਚਿਤ ਸਮੇਂ ਅੰਦਰ ਜਾਂਚ ਮੁਕੰਮਲ ਕਰ ਕੇ ਹਦਾਇਤ ਸੌਂਪਣ ਦੀ ਹਦਾਇਤ ਕਰਨ ਤੇ ਇਸ ਉਪਰੰਤ ਕੀਤੀ ਗਈ ਕਾਰਵਾਈ ਸਮੇਤ ਸਾਰੀ ਰਿਪੋਰਟ ਅਦਾਲਤ ਵਿਚ ਅਗਲੀ ਸੁਣਵਾਈ ਵੇਲੇ ਪੇਸ਼ ਕਰਨ। ਅਦਾਲਤ ਨੇ ਅਗਲੀ ਸੁਣਵਾਈ 8 ਜੁਲਾਈ 2020 ਲਈ ਮੁਕੱਰਰ ਕੀਤੀ ਹੈ। ਪੜ੍ਹੋ ਹੁਕਮ ਪੀ ਡੀਐੱਫ ਫਾਈਲ ਵਿਚ :