ਜਗਦੀਸ਼ ਥਿੰਦ
ਫਾਜਿਲਕਾ, 22 ਮਈ:
ਜ਼ਿਲ੍ਹਾ ਫਾਜ਼ਿਲਕਾ ਵਿਖੇ ਕਰੋਨਾ ਦੀ ਲੜਾਈ ਲੜ੍ਹ ਰਹੇ 5 ਲੋਕ ਜੋ ਹਾਲੇ ਡਾਕਟਰਾਂ ਦੀ ਦੇਖਰੇਖ ਹੇਠ ਸਰਕਾਰੀ ਹਸਪਤਾਲ ਜਲਾਲਾਬਾਦ ਵਿਚ ਸਨ ਉਹ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਹੁਣ ਜ਼ਿਲ੍ਹੇ ਵਿਚ ਕੋਈ ਵੀ ਕਰੋਨਾ ਮਰੀਜ ਹਸਪਤਾਲ ਵਿਚ ਭਰਤੀ ਨਹੀਂ ਹੈ ਅਤੇ ਜ਼ਿਲ੍ਹੇ ਵਿਚ ਪਾਏ ਗਏ ਸਾਰੇ 44 ਮਰੀਜ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫਾਜ਼ਿਲਕਾ ਜਾਣਕਾਰੀ ਜਾਰੀ ਕਰਦੇ ਹੋਏ
-------------------------------------------------------------
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 39 ਮਰੀਜ ਪਹਿਲਾਂ ਹੀ ਪੂਰੀ ਤਰਾਂ ਠੀਕ ਹੋ ਕੇ ਘਰ ਪਰਤ ਚੁੱਕੇ ਸਨ ਅਤੇ ਕੇਵਲ 5 ਜਣੇ ਹੀ ਹਸਪਤਾਲ ਵਿਚ ਸਨ ਸਰਕਾਰ ਅਤੇ ਮੁੱਢਲੀ ਕਾਤਾਰ ’ਚ ਸੇਵਾਵਾਂ ਦੇ ਰਹੇ ਡਾਕਟਰ ਸਾਹਿਬਾਨ ਦੀ ਮਿਹਨਤ ਨਾਲ ਉਹ ਵੀ ਅੱਜ ਸ਼ੁੱਕਰਵਾਰ ਨੂੰ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਤਰਾਂ ਹੁਣ ਜ਼ਿਲ੍ਹਾ ਫਾਜ਼ਿਲਕਾ ਇਕ ਵਾਰ ਕਰੋਨਾ ਤੋਂ ਮੁਕਤ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰਾਂ ਸਾਵਧਾਨੀਆਂ ਵਰਤਨੀਆਂ ਜਾਰੀ ਰੱਖਣ ਅਤੇ ਜਨਤਕ ਥਾਂਵਾਂ ਤੇ ਜਾਣ ਸਮੇਂ ਹਮੇਸਾ ਮਾਸਕ ਪਾਓ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰੋ ਤਾਂ ਜੋ ਕਰੋਨਾ ਨੂੰ ਜ਼ਿਲ੍ਹੇ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਘਰ ਪਰਤੇ ਰਹੇ ਮਰੀਜਾਂ ਨੇ ਡਾਕਟਰੀ ਅਮਲੇ ਦਾ ਧੰਨਵਾਦ ਵੀ ਕੀਤਾ।
ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਮਿਹਨਤ ਰੰਗ ਲਿਆਈ - ਸਿਵਲ ਸਰਜਨ ਡਾ ਕਟਾਰੀਆ।
ਜ਼ਿਲਾ ਫਾਜ਼ਿਲਕਾ ਦੇ ਸਾਰੇ ਕਰੋਨਾ ਮਰੀਜ਼ ਠੀਕ ਹੋਣ ਤੇ ਆਪਣੇ -ਆਪਣੇ ਘਰਾਂ ਨੂੰ ਰਵਾਨਾ ਕਰਨ ਤੇ ਸੰਤੁਸ਼ਟੀ ਜਾਹਰ ਕਰਦਿਆਂ ਸਿਵਲ ਸਰਜ਼ਨ ਫਾਜ਼ਿਲਕਾ ਡਾ. ਕਟਾਰੀਆ ਨੇ ਕਿਹਾ ਕੇ ਇਹਨਾਂ ਜਿਲ੍ਹਾ ਵਾਸੀਆਂ ਦੇ ਤੰਦੁਰੁਸਤ ਹੋਣ ਨਾਲ ਜ਼ਿਲਾ ਫਾਜ਼ਿਲਕਾ ਵਾਸੀਆਂ ਨੇ ਜ਼ਿਲੇ ਦੇ ਗ੍ਰੀਨ ਸਟੇਟਸ ਨੂੰ ਕਾਯਮ ਰਖਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਦੇ ਡਾਕਟਰਾਂ, ਸਟਾਫ ਨਰਸਾਂ, ਪੈਰਾ ਮੈਡੀਕਲ ਸਟਾਫ਼, ਸਫ਼ਾਈ ਕਰਮਚਾਰੀ ਅਤੇ ਹੋਰ ਸਪੋਰਟਿੰਗ ਸਟਾਫ਼ ਨੇ ਦਿਨ ਰਾਤ ਸਿਹਤ ਸਹੂਲਤਾਂ ਤੇ ਸੇਵਾਵਾਂ ਦੇ ਕੇ ਇਹ ਕਾਮਯਾਬੀ ਹਾਸਲ ਕੀਤੀ ਹੈ ।
ਉਹਨਾਂ ਹੈ ਸਿਹਤ ਵਿਭਾਗ ਦੇ ਅਮਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਖ਼ਾਸ ਕਰਕੇ ਡਾ ਸੁਨੀਤਾ ਜ਼ਿਲਾ ਏਪੀਡੈਮਆਲੋਜਿਸਟ, ਪ੍ਰਿੰਸ ਪੂਰੀ ਤੇ ਡਾ ਸ਼ਹਜ਼ੀਨ ਆਪਣੀਆਂ ਟੀਮਾਂ ਸਮੇਤ ਦਿਨ ਰਾਤ ਡਟੇ ਰਹੇ ਹਨ । ਸਿਵਲ ਸਰਜਨ ਫਾਜ਼ਿਲਕਾ ਨੇ ਸਾਰੇ ਅਧਿਕਰੀਆ ਤੇ ਅਮਲੇ ਦਾ ਧੰਨਵਦ ਕਰਦੇ ਹੋਏ ਕਿਹਾ ਕਿ ਹਾਲੇ ਤਾਂ ਅਸੀਂ ਕਰੋਨਾ ਦੇ ਖਿਲਾਫ਼ ਲੜ੍ਹਾਈ ਦਾ ਪਹਿਲਾ ਦੌਰ ਪਾਰ ਕੀਤਾ ਹੈ।
ਅੱਗੇ ਤੋਂ ਵੀ ਅਸੀਂ ਸਾਰਿਆਂ ਨੇ ਸਿਹਤ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਕੀਤਿਆਂ ਹਦਾਈਤਾਂ ਦਾ ਪਾਲਣ ਕਰੀਏ । ਜਿਲ੍ਹਾ ਮਾੱਸ ਮੀਡੀਆ ਅਫਸਰ ਸ਼੍ਰੀ ਅਨਿਲ ਧਾਮੂ ਨੇ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਮਾਸਕ ਦਾ ਪਰਯੋਗ ਕਰੀਏ, ਹਥ ਸਾਬਣ ਨਾਲ ਧੋ ਕੇ ਸਾਫ਼ ਰਖੀਏ, ਦੋ ਗਜ਼ ਦੀ ਦੂਰੀ (ਸੋਸ਼ਲ ਡਿਸਟੈਂਸ) ਬਣਾ ਕੇ ਰਖੀਏ, ਤੇ ਸੈਨੀਟਾਈਜ਼ਰ ਦਾ ਪ੍ਰਯੋਗ ਕਰੀਏ। ਉਹਨਾਂ ਕਿਹਾ ਕਿ ਜਿਲ੍ਹੇ ਦਾ ਮਾੱਸ ਮੀਡੀਆ ਵਿੰਗ ਵੱਲੋਂ ਲੋਕਾਂ ਨੂੰ ਕਰੋਨਾ ਬਾਰੇ ਜਾਗਰੂਕ ਕਰਨ ਲਈ ਬਹੁਤ ਮਹਤਵਪੂਰਣ ਭੁਮਿਕਾ ਨਿਭਾਈ ਜਾ ਰਿਹਾ ਹੈ। ਅੱਗੇ ਵੀ ਆਪਣੇ ਫਰਜ਼ਾ ਨੂੰ ਨਿਭਾਉਣ ਤੋ ਪਿਛੇ ਨਹੀ ਰਹੇਗਾ ।