← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
- ਸੁਲਤਾਨਵਿੰਡ ਰੋਡ 'ਚ ਦੋ ਧੜਿਆਂ ਵਿਚਾਲੇ ਚਲੀਆਂ ਗੋਲੀਆਂ
ਅੰਮ੍ਰਿਤਸਰ, 22 ਮਈ 2020 - ਲਾਕਡਾਊਨ 'ਤੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਬੇਹੱਦ ਸਖ਼ਤ ਹੈ। ਉੱਥੇ ਅੱਜ ਅੰਮ੍ਰਿਤਸਰ 'ਚ ਵੱਡੀ ਗੈਂਗਵਾਰ ਦੀ ਵਾਰਦਾਤ ਸੁਲਤਾਨਵਿੰਡ ਰੋਡ 'ਤੇ ਵੇਖਣ ਨੂੰ ਮਿਲੀ। ਜਿੱਥੇ ਦੋ ਧੜਿਆਂ ਦੀ ਆਪਸੀ ਰਜਿੰਸ਼ ਕਾਰਨ ਆਹਮੋ-ਸਾਹਮਣੇ ਗੋਲੀਆਂ ਚੱਲੀਆਂ। ਆਪਸੀ ਰੰਜਿਸ਼ 'ਚ ਦੋ ਧੜਿਆਂ ਨੇ ਕਰੀਬ 12 ਰੋਂਦ ਫਾਇਰਿੰਗ ਕੀਤੀ। ਪੁਲਿਸ ਦੇ ਪਹੁੰਚਦਿਆਂ ਹੀ ਬਦਮਾਸ਼ ਗੱਡੀਆਂ ਛੱਡ ਕੇ ਫਰਾਰ ਹੋ ਗਏ। ਇਸ ਮੌਕੇ 1 ਨੌਜਵਾਨ ਪੁਲਿਸ ਦੇ ਹੱਥੇ ਵੀ ਚੜਿਆ ਹੈ। ਜ਼ਿਕਰਯੋਗ ਹੈ ਕਿ ਇਹ ਵਾਰਦਾਤ ਬੀਤੀ ਦੇਰ ਰਾਤ ਹੋਈ ਹੈ।
Total Responses : 267