ਗੁਰੂ ਹਰਸਹਾਏ ਤੋਂ ਕਣਕ ਦੇ ਟਰਾਲੇ ਰਵਾਨਾ ਕਰਨ ਮੌਕੇ ਅਰਦਾਸ ਦੌਰਾਨ ਸੁਖਬੀਰ ਸਿੰਘ ਬਾਦਲ , ਵਰਦੇਵ ਸਿੰਘ ਨੋਨੀ ਮਾਨ , ਅਵਤਾਰ ਸਿੰਘ ਮਿੰਨਾ ਅਤੇ ਹੋਰ ਆਗੂ
ਜਗਦੀਸ਼ ਥਿੰਦ
ਫਾਜ਼ਿਲਕਾ / ਫ਼ਿਰੋਜ਼ਪੁਰ 22 ਮਈ : ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚੋਂ ਅਕਾਲੀ ਵਰਕਰਾਂ ਵੱਲੋਂ ਇਕੱਠੀ ਕੀਤੀ ਗਈ ਕਣਕ ਦੇ ਟਰੱਕ ਸ੍ਰੀ ਹਰਮੰਦਰ ਸਾਹਿਬ ਵਿਖੇ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਰਵਾਨਾ ਕੀਤੇ ਗਏ ।
ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵੱਲੋਂ ਰਵਾਨਾ ਕੀਤਾ ਗਿਆ ।
ਅਨਾਜ ਮੰਡੀ ਫਾਜ਼ਿਲਕਾ ਤੋਂ ਕਣਕ ਦੇ ਭਰੇ ਟਰੱਕ ਰਵਾਨਾ ਕਰਨ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੌਜੂਦ ਹਨ ਕਰਨ ਗਲੋਤਰਾ , ਰਮਨਦੀਪ ਸਿੰਘ ਸੰਧੂ , ਤੇਜਵੰਤ ਸਿੰਘ ਟੀਟਾ ਅਤੇ ਹੋਰ ਸੀਨੀਅਰ ਲੀਡਰਸ਼ਿਪ । ਤਸਵੀਰ : ਜਗਦੀਸ਼ ਥਿੰਦ
-------------------------------------------------------
ਇਸ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ (ਪਾਠੀ ਸਿੰਘਾਂ) ਵੱਲੋਂ ਅਰਦਾਸ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ।
ਅਨਾਜ ਮੰਡੀ ਫਾਜ਼ਿਲਕਾ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਕਣਕ ਦੇ ਭਰੇ ਟਰੱਕ ਰਵਾਨਾ ਕਰਨ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਹੀ ਸਲਾਹੁਣਯੋਗ ਕੰਮ ਕੀਤਾ ਗਿਆ ਹੈ ।
ਉਹਨਾਂ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਾ ਸਮੇਂ - ਸਮੇਂ ਤੇ ਬਣਦੀਆਂ ਆਈਆਂ ਭੀੜਾਂ ਸਮੇਂ ਆਪਣਾ ਬਣਦਾ ਯੋਗਦਾਨ ਪਾਉਂਦਾ ਆ ਰਿਹਾ ਹੈ ।
ਇਸ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਕਾਲੀ ਵਰਕਰਾਂ ਵੱਲੋਂ ਇਕੱਠੀ ਕੀਤੀ ਕਣਕ ਦੇ ਟਰੱਕਾਂ ਨੂੰ ਵੀ ਹਰੀ ਝੰਡੀ ਦਿਖਾਈ ।
ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਇਕੱਤਰ ਕੀਤੀ ਕਣਕ ਦੇ ਦੋ ਟਰਾਲਿਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਕੀਤੀ ਗਈ ਅਰਦਾਸ ਵਿੱਚ ਗੁਰੂ ਮਹਾਰਾਜ ਸਾਹਮਣੇ ਅਰਜੋਈ ਕੀਤੀ ਗਈ ਕਿ ਦੁਨੀਆਂ ਉੱਪਰ ਚੱਲ ਰਹੇ ਸੰਕਟ ਤੋਂ ਸਮੁੱਚੀ ਲੋਕਾਈ ਦੀ ਰਕਸ਼ਾ ਕੀਤੀ ਜਾਵੇ ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਪੰਥ ਜਾਂ ਪੰਜਾਬ ਦੇ ਬਸ਼ਿੰਦਿਆਂ ਉੱਪਰ ਕੋਈ ਭੀੜ ਬਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਂਹ ਵਧ ਕੇ ਸਮਾਜ ਦੀ ਅਗਵਾਈ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਲੰਗਰਾਂ ਵਿੱਚ ਅਨਾਜ ਦਾ ਦਸਵੰਦ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਣੇ ਆਪ ਨੂੰ ਖੁਸ਼ ਕਿਸਮਤ ਗਿਣ ਰਹੇ ਹਨ ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਹਰੇਕ ਸਾਲ ਲੰਗਰ ਲਈ ਅਨਾਜ ਦੀ ਸੇਵਾ ਕੀਤੀ ਜਾਂਦੀ ਰਹੇਗੀ ।
ਉਹਨਾਂ ਕਿਹਾ ਕਿ ਰਾਜ ਭਰ ਵਿੱਚ ਮੌਜੂਦ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਕਣਕ ਪਹੁੰਚਾਉਣ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕੰਮਲ ਕੀਤਾ ਜਾ ਰਿਹਾ ਹੈ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਵਤਾਰ ਸਿੰਘ ਮਿੰਨਾ , ਯੂਥ ਆਗੂ ਨਰਦੇਵ ਸਿੰਘ ਬੌਬੀ ਮਾਨ , ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ , ਜੋਗਿੰਦਰ ਸਿੰਘ ਸਵਾਈ ਕੇ , ਜਸਪ੍ਰੀਤ ਸਿੰਘ ਮਾਨ ਇੰਚਾਰਜ ਆਈ ਟੀ ਸੈੱਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ , ਪ੍ਰੀਤ ਸਿੰਘ ਸੰਧੂ , ਤੇਜਵੰਤ ਸਿੰਘ ਟੀਟਾ ,ਕਰਨ ਗਿਲਹੋਤਰਾ , ਦਵਿੰਦਰ ਸਿੰਘ ਬੱਬਲ , ਲਖਵਿੰਦਰ ਸਿੰਘ ਰੋਹੀਵਾਲਾ , ਬਚਿੱਤਰ ਸਿੰਘ ਪੀ ਏ , ਸੁਖਚੈਨ ਸਿੰਘ ਸੇਖੋਂ , ਮੇਜਰ ਸਿੰਘ ਸੋਢੀ ਵਾਲਾ ਸਰਕਲ ਜਥੇਦਾਰ , ਗੁਰਸ਼ਰਨ ਸਿੰਘ ਚਾਵਲਾ ਸਰਕਲ ਜਥੇਦਾਰ , ਗੁਰਪ੍ਰੀਤ ਸਿੰਘ ਲੱਖੋ ਕੇ ਸਾਬਕਾ ਚੇਅਰਮੈਨ , ਜਸਪਾਲ ਸਿੰਘ ਲੱਖੋ ਕੇ ਪ੍ਰਧਾਨ ਐਸ ਸੀ ਸੈੱਲ ਸ਼੍ਰੋਮਣੀ ਅਕਾਲੀ ਦਲ , ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ , ਰਾਜ ਸਿੰਘ ਡਿੱਬੀਪੁਰਾ ,ਅਸ਼ੋਕ ਅਨੇਜਾ , ਪੂਰਨ ਚੰਦ ਮੁਜੇਦੀਆ , ਪ੍ਰੇਮ ਵਲੇਚਾ, ਤਿਲਕ ਰਾਜ ਕੰਬੋਜ , ਕੇਵਲ ਕੰਬੋਜ ਸਾਬਕਾ ਮੈਂਬਰ ਬਲਾਕ ਸੰਮਤੀ , ਲਖਵਿੰਦਰ ਸਿੰਘ ਨੰਬਰਦਾਰ ਮਹਿਮਾ , ਜਰਨੈਲ ਸਿੰਘ ਟਾਹਲੀ ਵਾਲਾ ਇਸ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।