← ਪਿਛੇ ਪਰਤੋ
ਦਿਨੇਸ਼
ਗੁਰਦਾਸਪੁਰ, 22 ਮਈ 2020 - ਗੁਰਦਾਸਪੁਰ ਦੇ ਜ਼ਿਲ੍ਹਾ ਗਾਈਡੈਂਸ ਕੌਂਸਲਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ) ਪਰਮਿੰਦਰ ਸਿੰਘ ਨੂੰ ਆਪਣੇ ਕੰਮ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਅਧੀਨ ਮੁਅੱਤਲ ਕਰ ਦੱਤਾ ਗਿਆ ਹੈ। ਹਾਲਾਂ ਕਿ ਹੁਣ ਤੱਕ ਇਸ ਮੁਅੱਤਲੀ ਦੇ ਮੁੱਖ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਪਰ ਇਹ ਆਰਡਰ ਸਕੱਤਰ ਸਕੂਲ ਸਿੱਖਿਆ ਵੱਲੋਂ ਜਾਰੀ ਕਰਦਿਆਂ ਦੱਸਿਆ ਗਿਆ ਹੈ, ਕਿ ਮੁਅੱਤਲੀ ਦੌਰਾਨ ਉਸ ਨੂੰ ਗੁਜ਼ਾਰਾ ਭੱਤਾ ਮਿਲਦਾ ਰਹੇਗਾ। ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ) ਤਰਨਤਾਰਨ ਵਿਖੇ ਹੋਵੇਗਾ।
Total Responses : 189