ਇੰਦਰਜੀਤ ਸਿੰਘ
- ਪੁਲਿਸ ਅਤੇ ਪਰਿਵਾਰਿਕ ਮੈਂਬਰ ਕਰ ਰਹੇ ਨੇ ਔਰਤ ਦੀ ਭਾਲ
ਫਾਜ਼ਿਲਕਾ, 22 ਮਈ 2020 - ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੇ ਪਿੰਡ ਢਾਣੀ ਕੜਾਕਾ ਸਿੰਘ ਦੀ 31 ਸਾਲ ਦੀ ਔਰਤ ਪਰਮਜੀਤ ਕੌਰ ਨੇ ਅਗਿਆਤ ਕਾਰਨਾਂ ਕਰਕੇ ਪੰਜਾਵਾ ਮਾਇਨਰ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਜਿਸਦੀ ਤਲਾਸ਼ ਕਰਨ ਲਈ ਪੁਲਿਸ ਨੇ ਗੋਤਾਖੋਰ ਅਤੇ ਜਾਲ ਲਗਾ ਦਿੱਤੇ ਹਨ ਅਤੇ ਔਰਤ ਦੀ ਤਲਾਸ਼ ਜਾ ਰਹੀ ਹੈ ਪਰ ਹਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਹਾਸਲ ਨਹੀਂ ਹੋ ਪਾਈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਮਿਲਣ ਤੇ ਔਰਤ ਦੇ ਪਰਿਵਾਰਿਕ ਮੇਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਔਰਤ ਦੇ ਸਹੁਰੇ ਕਾਲਾ ਸਿੰਘ ਨੇ ਦੱਸਿਆ ਕਿ ਅਸੀਂ ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ ਤਾਂ ਨੂੰਹ ਪੁੱਤਰ ਘਰ ਗਏ ਤਾਂ ਇਨ੍ਹਾਂ ਵਿੱਚ ਪਤਾ ਨਹੀਂ ਕੀ ਗੱਲ ਹੋਈ ਜਿਸਦੇ ਕਾਰਨ ਮੇਰੀ ਨੂੰਹ ਨੇ ਘਰ ਦੇ ਕੋਲ ਵਗਦੀ ਪੰਜਾਵਾ ਨਹਿਰ ਵਿੱਚ ਛਲਾਂਗ ਲਗਾ ਦਿੱਤੀ।
ਉਥੇ ਹੀ ਥਾਣਾ ਸਦਰ ਅਬੋਹਰ ਪੁਲਿਸ ਦੇ ਜਾਂਚ ਅਧਿਕਾਰੀ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੀ ਔਰਤ ਪਰਮਜੀਤ ਕੌਰ ਪਤਨੀ ਗੁਰਦਿਤ ਸਿੰਘ ਜਿਸਦੇ ਦੋ ਛੋਟੇ-ਛੋਟੇ ਬੱਚੇ ਹਨ ਨੇ ਪੰਜਾਵਾ ਨਹਿਰ ਵਿੱਚ ਛਲਾਂਗ ਲਗਾਈ ਹੈ ਅਸੀ ਔਰਤ ਦੀ ਤਲਾਸ਼ ਕਰ ਰਹੇ ਹਾਂ ਅਤੇ ਲਾਸ਼ ਮਿਲਣ ਦੇ ਬਾਅਦ ਘਰਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।