← ਪਿਛੇ ਪਰਤੋ
ਹਰਿੰਦਰ ਨਿੱਕਾ
ਬਰਨਾਲਾ 23 ਮਈ 2020 - ਜਿਲ੍ਹੇ ਦੇ ਧਨੌਲਾ ਸ਼ਹਿਰ ਚ, ਨੀਲੇ ਕਾਰਡ ਨਾ ਬਣਨ ਤੋਂ ਦੁੱਖੀ ਹੋ ਕੇ ਇੱਕ ਔਰਤ ਸਮੇਤ ਚਾਰ ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ ਗਏ। ਇਹਨਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਮੁਦਰੀ, ਤਲਵਿੰਦਰ ਸਿਘ, ਬੂਟਾ ਸਿੰਘ ਅਤੇ ਰਜਨੀ ਕੌਰ ਦੇ ਤੌਰ ਤੇ ਹੋਈ ਹੈ। ਡੀਅਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਹਲਕੇ ਦੇ ਮੌਜੂਦਾ ਵਿਧਾਇਕ ਮੀਤ ਹੇਅਰ ਵੀ ਮੌਕੇ ਤੇ ਪਹੁੰਚ ਗਏ ਹਨ । ਟੈਂਕੀ ਤੇ ਚੜ੍ਹ ਕੇ ਰੋਸ ਪ੍ਰਗਟ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਜਾਰੀ ਹੈ।
Total Responses : 942