← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 23 ਮਈ 2020 - ਗੜ੍ਹਸ਼ੰਕਰ ਦੇ ਬੀਤ ਏਰੀਏ ‘ਚ ਪਿੰਡ ਸ਼੍ਰੀ ਖੁਰਾਲਗੜ੍ਹ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਵਲੋ ਅੱਜ ਤੜਕਸਾਰ ਆਪਣੀ ਝੋਪੜੀ ਤੋ ਨਹਾਣ ਗਏ ਥੋੜੀ ਦੂਰ ਜਾ ਕੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉੱਕਤ ਪ੍ਰਵਾਸੀ ਮਜ਼ਦੂਰ ਮਨੋਜ ਮਹਿਤੋ ਪੁੱਤਰ ਕੁੰਨਕੁੰਨ ਮਹਿਤੋ ਪਿੰਡ ਭਗਤਪੁਰ ਥਾਣਾ ਬੱਲੀਆ ਜਿਲਾ ਬੇਕਸਰਾਏ ਬਿਹਾਰ ਦਾ ਰਹਿਣ ਵਾਲਾ ਸੀ ਜੋ ਪਿਛਲੇ 5-6 ਮਹੀਨੇ ਤੋ ਇਥੇ ਰਹਿ ਰਿਹਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ ਅਤੇ ਪੁਲਿਸ ਵਲੋੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲੈ ਕੇ ਧਾਰਾ 174 ਦੀ ਕਾਰਵਾਈ ਕਰ ਦਿਆ ਅਤੇ ਮ੍ਰਿਤਕ ਦੀ ਪਤਨੀ ਪੂਜਾ ਦੇ ਬਿਆਨਾ ਦੇ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।
Total Responses : 189