ਹਰਿੰਦਰ ਨਿੱਕਾ
ਬਰਨਾਲਾ, 23 ਮਈ 2020 - ਸੇਖਾ ਰੋਡ ਖੇਤਰ ਦੀ ਗਲੀ ਨੰਬਰ 5 ਵਿਖੇ, ਇੱਕ ਮਕਾਨ ਚ, ਰਹਿੰਦੀ ਕਿਰਾਏਦਾਰ ਹਰਪ੍ਰੀਤ ਕੌਰ ਸ਼ਰਮਾ ਨੇ ਮਕਾਨ ਮਾਲਿਕ ਦੇ ਰਵੱਈਏ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ 'ਚ ਹਰਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਰਪ੍ਰੀਤ ਸ਼ਰਮਾ ਨੇ ਮਕਾਨ ਮਾਲਿਕ ਉੱਪਰ ਕਾਫੀ ਗੰਭੀਰ ਦੋਸ਼ ਲਾਉਂਦਿਆਂ ਦੋਸ਼ੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ, ਉੱਧਰ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।