ਪਰਵਿੰਦਰ ਸਿੰਘ ਕੰਧਾਰੀ
- ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਉਪਰੋਕਤ ਕੈਟਾਗਰੀ ਦੀਆਂ ਦੁਕਾਨਾਂ
ਫਰੀਦਕੋਟ, 23 ਮਈ 2020 - ਭਾਰਤ ਸਰਕਾਰ ਵੱਲੋ ਕੋਵਿਡ -19 ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਮਿਤੀ 23.03.2020 ਤੋਂ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਸੀ। ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵੱਲੋ ਜਾਰੀ ਆਦੇਸ਼ਾਂ ਮੁਤਾਬਿਕ ਭਾਰਤ ਦੇਸ਼ ਵਿੱਚ ਲਾਕਡਾਊਨ ਮਿਤੀ 31.05.2020 ਤੱਕ ਵਧਾ ਦਿੱਤਾ ਗਿਆ ਹੈ । ਇਸ ਤਰ੍ਹਾਂ ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ ਦਫਤਰ ਦੇ ਹੁਕਮ ਨੰ : 442 / ਵਸ ਮਿਤੀ 18.05.2020 ਰਾਂਹੀ ਜਿਲ੍ਹਾ ਫਰੀਦਕੋਟ ਦੀ ਹਦੂਦ ਦੇ ਸ਼ਹਿਰੀ ਏਰੀਏ ਅੰਦਰ ਪੈਦੀਆਂ ਜਰੂਰੀ ਵਸਤਾਂ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬਿਨ੍ਹਾਂ ਕਿਸੇ ਜ਼ੋਨ ਦੇ ਵੱਖਰੇ ਵੱਖਰੇ ਦਿਨਾਂ ਵਿੱਚ ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਖੋਲਣ ਦੇ ਹੁਕਮ ਦਿੱਤੇ ਗਏ ਹਨ ।
ਹੁਣ ਡਾਇਰੈਕਟਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ , ਚੰਡੀਗੜ੍ਹ ਵਲੋਂ ਜਾਰੀ ਅੈਡਵਾਇਜਰੀ ਦੀ ਰੋਸ਼ਨੀ ਵਿੱਚ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਬਾਰਬਰ ( ਨਾਈ ) / ਹੇਅਰ ਕੱਟ ਸੈਲੂਨ ਨੂੰ ਹਰ ਰੋਜ਼ ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਖੋਲਣ ਦੀ ਪ੍ਰਵਾਨਗੀ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਦਿੱਤੀ ਜਾਂਦੀ ਹੈ :
ਬਾਰਬਰ ( ਨਾਈ ) / ਹੇਅਰ ਕੱਟ ਸੈਲੂਨ ਦੇ ਮਾਲਕ ਇਹ ਯਕੀਨੀ ਬਨਾਉਣਗੇ ਕਿ ਉਨ੍ਹਾਂ ਦੇ ਕਿਸੇ ਵੀ ਸਟਾਫ ਵਿੱਚ ਕੋਵਿਡ -19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਘਰ ਰਹਿਕੇ ਡਾਕਟਰੀ ਸਲਾਹ ਲਏਗਾ । ਇਸ ਤਰ੍ਹਾਂ ਹੀ ਕਿਸੇ ਵੀ ਗਾਹਕ ਨੂੰ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਅਟੈਂਡ ਨਹੀ ਕੀਤਾ ਜਾਵੇਗਾ ।
ਬਾਰਬਰ ( ਨਾਈ / ਹੇਅਰ ਕੱਟ ਸੈਲੂਨ ਦੇ ਮਾਲਕ ਆਪਣੇ ਗਾਹਕ ਨੂੰ ਟੈਲੀਫੋਨ / ਮੋਬਾਇਲ ਰਾਂਹੀ ਸਮਾਂ ਦੇਵੇਗਾਂ ਅਤੇ ਦੁਕਾਨ ਤੇ ਕਿਸੇ ਵੀ ਕਿਸਮ ਦੀ ਭੀੜ ਨਹੀ ਕੀਤੀ ਜਾਵੇਗੀ ।
ਬਾਰਬਰ ( ਨਾਈ ) / ਹੇਅਰ ਕੱਟ ਸੈਲੂਨ ਦੇ ਮਾਲਕ ਕੰਮ ਕਰਦੇ ਸਮੇਂ ਆਪਣੇ ਮੂੰਹ ਤੇ ਮਾਸਕ ਪਹਿਨਕੇ ਰਖੇਗਾ ਅਤੇ ਇਸ ਤਰ੍ਹਾਂ ਜੋ ਵੀ ਗਾਹਕ ਉਹਨਾਂ ਦੀ ਦੁਕਾਨ ਤੇ ਆਉਦਾ ਹੈ ਤਾਂ ਉਸ ਦੇ ਮਾਸਕ ਵੀ ਪਹਿਨਣਾ ਜਰੂਰੀ ਹੋਵੇਗਾ ਅਤੇ ਹਰ ਗਾਹਕ ਦੇ ਦੁਕਾਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਸੈਨੀਟਾਈਜ਼ ਕਰਵਾਏਗਾ।
ਬਾਰਬਰ ( ਨਾਈ / ਹੇਅਰ ਕੱਟ ਸੈਲੂਨ ਦੇ ਮਾਲਕ ਆਪਣੀ ਦੁਕਾਨ ਅਤੇ ਦੁਕਾਨ ਅੰਦਰ ਹਰ ਵਸਤਾਂ / ਟੂਲ ਨੂੰ ਹਰ 2 ਘੰਟੇ ਬਾਅਦ ਸੈਨੀਟਾਈਜ਼ ਕਰਨਾ ਯਕੀਨੀ ਬਣਾਏਗਾਂ ਅਤੇ ਆਪਣੇ ਗਾਹਕ ਨੂੰ ਆਨ - ਲਾਈਨ ਪੇਮੈਂਟ ਕਰਨ ਲਈ ਪ੍ਰੇਰਿਤ ਕਰੇਗਾ ।
ਇਹ ਕਿ ਕੋਵਿਡ -19 ਮਹਾਂਮਾਰੀ ਤੋਂ ਬੱਚਣ ਲਈ ਲੋੜੀਦੇ ਸਾਰਥਿਕ ਕਦਮ ਆਮ ਜਨਤਾ ਦੇ ਸਹਿਯੋਗ ਨਾਲ ਹੀ ਚੁੱਕੇ ਜਾ ਸਕਦੇ ਹਨ । ਇਸ ਲਈ ਹਰ ਦੁਕਾਨਦਾਰ , ਵਿਅਕਤੀ , ਗਾਹਕ ਘੱਟੋ ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾਕੇ ਰੱਖੇਗਾ ।
ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਹਰੇਕ ਵਿਅਕਤੀ / ਦੁਕਾਨਦਾਰ ਅਤੇ ਗਾਹਕ ਨਿੱਜੀ ਤੌਰ ਤੇ ਖੁੱਦ ਜਿਮੇਵਾਰ ਹੋਵੇਗਾ । ਪਰੰਤੂ ਉਲੰਘਣਾ ਦੀ ਸੂਰਤ ਵਿੱਚ ਕੁਤਾਹੀਕਾਰ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ । ਇਹ ਹੁਕਮ ਲੋਕ ਹਿੱਤਾਂ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਣਗੇ।