ਫਿਰੋਜ਼ਪੁਰ, 23 ਮਈ 2020 : ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਵਿਸ਼ੇਸ ਮੁਹਿੰਮ ਵਿੱਢੀ ਹੋਈ ਹੈ। ਇਸੇ ਮੁਹਿੰਮ ਦੇ ਚੱਲਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ।
ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਮੁਨੀਸ਼ ਕੁਮਾਰ ਉਰਫ ਮੰਨਾ ਪੁੱਤਰ ਸੁਦੇਸ਼ ਕੁਮਾਰ ਵਾਸੀ ਮੋਤੀ ਬਾਜ਼ਾਰ ਨੇੜੇ ਹੀਰਾ ਮੰਡੀ ਫਿਰੋਜ਼ਪੁਰ ਸ਼ਹਿਰ ਕੋਲੋਂ 50 ਬੋਤਲਾਂ, ਸੁਨੀਲ ਉਰਫ ਸ਼ੀਲੀ ਪੁੱਤਰ ਪਿਆਰਾ ਸਿੰਘ ਵਾਸੀ ਗਲੀ ਵੀਰੂ ਪ੍ਰਧਾਨ ਵਾਲੀ, ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ, ਸੰਨੀ ਪੁੱਤਰ ਰਮੇਸ਼ ਵਾਸੀ ਗਵਾਲ ਮੰਡੀ ਕੈਂਟ ਫਿਰੋਜ਼ਪੁਰ ਕੋਲੋਂ 82 ਬੋਤਲਾਂ ਨਾਜਾਇਜ਼ ਸ਼ਰਾਬ, ਰਮੇਸ਼ ਪੁੱਤਰ ਰਾਵਲ ਵਾਸੀ ਮਕਾਨ ਨੰਬਰ 573 ਇੰਦਰਾ ਕਾਲੋਨੀ ਕੈਂਟ ਫਿਰੋਜ਼ਪੁਰ ਕੋਲੋਂ 80 ਬੋਤਲਾਂ, ਮੁੰਨੀ ਪਤਨੀ ਸਤਨਾਮ ਸਿੰਘ ਵਾਸੀ ਛਾਂਗਾ ਖੁਰਦ ਕੋਲੋਂ 10 ਬੋਤਲਾਂ, ਹਰੀਸ਼ ਕੁਮਾਰ ਪੁੱਤਰ ਸੰਪੂਰਨ ਸਿੰਘ ਵਾਸੀ ਖੁੰਦਰ ਉਤਾੜ ਕੋਲੋਂ 100 ਲੀਟਰ ਲਾਹਣ, ਦਿਆਲੋ ਬਾਈ ਪਤਨੀ ਜੰਗੀਰ ਸਿੰਘ ਵਾਸੀ ਗੰਧੂ ਕਿਲਚਾ ਉਰਫ ਨਾਗਰ ਵਾਲੇ ਝੁੱਗੇ ਕੋਲੋਂ 63 ਬੋਤਲਾਂ, ਰਾਜ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਕੈਲਾਸ਼ ਕੋਲੋਂ 180 ਲੀਟਰ ਲਾਹਣ, ਲੱਖਾ ਸਿੰਘ ਪੁੱਤਰ ਅਨਾਇਤ ਸਿੰਘ ਵਾਸੀ ਵਾਰਡ ਨੰਬਰ 1 ਮੁੱਦਕੀ ਕੋਲੋਂ 300 ਲੀਟਰ ਲਾਹਣ, ਅੰਗਰੇਜ਼ ਸਿੰਘ ਪੁੱਤਰ ਹਰਦਿੱਤ ਸਿੰਘ, ਰਜਿੰਦਰ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀਅਨ ਵਾੜਾ ਜਵਾਹਰ ਸਿੰਘ ਵਾਲਾ ਕੋਲੋਂ 170 ਬੋਤਲਾਂ ਨਾਜਾਇਜ਼ ਸ਼ਰਾਬ, ਲਖਵੀਰ ਸਿੰਘ ਉਰਫ ਖੀਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਕੋਲੋਂ 200 ਲੀਟਰ ਲਾਹਣ, ਅਣਪਛਾਤੇ ਵਿਅਕਤੀਆਂ ਕੋਲੋਂ 1 ਲੱਖ 500 ਲੀਟਰ ਲਾਹਣ, ਕਾਲਾ ਪੁੱਤਰ ਸ਼ੇਰ ਸਿੰਘ, ਗੁਰਨਾਮ ਸਿੰਘ ਪੁੱਤਰ ਛਾਹਰਾ ਸਿੰਘ ਵਾਸੀਅਨ ਪਿੰਡ ਅਲੀਕੇ ਕੋਲੋਂ 100 ਬੋਤਲਾਂ, ਕੁਲਵੰਤ ਸਿੰਘ ਪੁੱਤਰ ਗਦੀਸ਼ ਸਿੰਘ ਵਾਸੀ ਬਸਤੀ ਲਖਮੀਰਪੁਰਾ ਕੋਲੋਂ 24 ਬੋਤਲਾਂ, ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੰਜੇ ਕੇ ਉਤਾੜ ਕੋਲੋਂ 30 ਬੋਤਲਾਂ ਸ਼ਰਾਬ, ਸੁੱਖਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੇਹਰ ਸਿੰਘ ਵਾਲਾ ਕੋਲੋਂ 20 ਲੀਟਰ ਸ਼ਰਾਬ, ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਜਗੀਰ ਸਿੰਘ ਵਾਸੀ ਫੱਤੂਵਾਲਾ ਕੋਲੋਂ 200 ਬੋਤਲਾਂ ਨਾਜਾਇਜ਼ ਸ਼ਰਾਬ, ਸਤਪਾਲ ਸਿੰਘ ਉਰਫ ਸੱਤਾ ਪੁੱਤਰ ਕਸ਼ਮੀਰ ਸਿੰਘ ਵਾਸੀ ਫੱਤੂਵਾਲਾ ਕੋਲੋਂ 50 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਲੋਕਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ।