- ਜਿਲ੍ਹੇ ਦੇ ਥਾਣਿਆਂ 'ਚ 1534 ਬੋਤਲਾਂ ਸਰਾਬ,ਲੱਖਾਂ ਲੀਟਰ ਲਾਹਣ ਬਰਾਮਦ
ਫਿਰੋਜ਼ਪੁਰ, 23 ਮਈ 2020 - ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਤਲਾਬੰਦੀ ਦੌਰਾਨ ਵੱਡੀ ਪੱਧਰ ਤੇ ਨਾਜਾਇਜ਼ ਸ਼ਰਾਬ 'ਤੇ ਲਾਹਨ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਜ਼ਿਲਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਦੁਰਾਨ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ 30 ਮਾਮਲੇ ਨਜਾਇਜ ਸ਼ਰਾਬ ਦੇ ਦਰਜ ਕੀਤੇ ਗਏ ਹਨ। ਜਿਨ੍ਹਾਂ ਚ ਪੁਲਿਸ ਵੱਲੋਂ ਕੁੱਲ 30 ਮਾਮਲਿਆਂ ਦੁਰਾਨ ਨਾਮਜਦ ਕੀਤੇ ਲੋਕਾ'ਚੋਂ 15 ਵਿਅਕਤੀਆਂ ਗਿ੍ਫ਼ਤਾਰ ਕੀਤਾ ਗਿਆ ਹੈ।
ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪੁਲਿਸ ਥਾਣਿਆਂ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਪੁਲਿਸ ਥਾਨਾ ਸਿਟੀ ਫਿਰੋਜ਼ਪੁਰ ਚ 4 ਮੁਕੱਦਮੇ ਦਰਜ ਕਰਕੇ 145 ਬੋਤਲਾਂ ਨਜਾਇਜ ਸਰਾਬ ਤੇ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਇਸਰ ਤਰ੍ਹਾਂ ਫਿਰੋਜ਼ਪੁਰ ਕੈਂਟ ਚ ਛੇ ਮੁਕੱਦਮਿਆ ਚ 490 ਬੋਤਲਾਂ ਨਜਾਇਜ ਸਰਾਬ 3 ਗ੍ਰਿਫਤਾਰ, ਫਿਰੋਜ਼ਪੁਰ ਸਦਰ 200 ਬੋਤਲਾਂ ਨਜਾਇਜ ਸਰਾਬ,1 ਲੱਖ 500 ਲੀਟਰ ਲਾਹਣ,ਗੁਰੂ ਹਰਸਹਾਏ 'ਚ 129 ਬੋਤਲਾਂ ਨਜਾਇਜ ਸਰਾਬ 2 ਗ੍ਰਿਫਤਾਰ, ਤਲਵੰਡੀ ਭਾਈ 245 ਬੋਤਲਾਂ ਨਜਾਇਜ ਸਰਾਬ 2 ਗਿ੍ਫ਼ਤਾਰ, ਮਮਦੋਟ ਚ 400 ਲੀਟਰ ਲਾਹਣ 123 ਬੋਤਲਾਂ ਨਜਾਇਜ ਸਰਾਬ,ਘੱਲ ਖੁਰਦ 480 ਲੀਟਰ ਲਾਹਣ,ਸਦਰ ਜੀਰਾ 200 ਲੀਟਰ ਲਾਹਣ, ਸਿਟੀ ਜੀਰਾ 20 ਲ਼ੀਟਰ ਨਜਾਇਜ ਸਰਾਬ,ਕੁਲਗੜੀ 250 ਬੋਤਲਾਂ ਨਜਾਇਜ ਸਰਾਬ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ ਪੁਲਸ ਨੇ ਦੋ ਹੀ ਦਿਨਾਂ 'ਚ ਕੁੱਲ 1 ਲੱਖ 1 ਹਜ਼ਾਰ 480 ਲੀਟਰ ਲਾਹਣ, 1534 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੂੰ ਅੰਗਰੇਜ਼ੀ ਸ਼ਰਾਬ ਦੇ ਠੇਕੇਦਾਰਾਂ ਤੋਂ ਮਾਲੀਆ ਇਕੱਠਾ ਹੁੰਦਾ ਹੈ ਭਾਵ ਸਿੱਧਾ ਕਿ ਸ਼ਰਾਬ ਦੇ ਵੱਡੇ ਕਾਰੋਬਾਰ ਕਾਰਨ ਸਰਕਾਰ ਆਪਣੇ ਪੈਰਾਂ ਸਿਰ ਹੁੰਦੀ ਹੈ । ਸੂਬੇ ਵਿੱਚ ਤਾਲਾਬੰਦੀ ਦੌਰਾਨ ਸ਼ਰਾਬ ਦੀ ਵਿਕਰੀ ਨਾ ਹੋਣ ਕਰਕੇ ਸਰਕਾਰ ਤੇ ਠੇਕੇਦਾਰਾਂ ਨੂੰ ਵੱਡਾ ਘਾਟਾ ਪਿਆ ਹੈ ਜਿਸਦੇ ਚੱਲਦੇ ਠੇਕੇਦਾਰਾਂ ਤੇ ਸਰਕਾਰ ਨੂੰ ਬਚਾਉਣ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।