ਹਰਿੰਦਰ ਨਿੱਕਾ
ਬਰਨਾਲਾ, 23 ਮਈ 2020 - ਜ਼ਿਲ੍ਹਾ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਿਲ ਡਿਫੈਂਸ ਰਛਪਾਲ ਸਿੰਘ ਧੂਰੀ ਦੀ ਅਗਵਾਈ ਹੇਠ ਸਿਵਲ ਡਿਫੈਂਸ ਬਰਨਾਲਾ ਵੱਲੋਂ ਰਾਣਾ ਰਣਦੀਪ ਸਿੰਘ ਔਜਲਾ ਦੇ ਸਹਿਯੋਗ ਨਾਲ ਕੋਵਿਡ 19 ਮਹਾਮਾਰੀ ਤੋਂ ਬਚਣ ਲਈ ਨਵੀਂ ਅਨਾਜ ਮੰਡੀ, ਆਸ-ਪਾਸ ਦੇ ਝੁੱਗੀ ਝੌਪੜੀ ਵਾਲੇ ਇਲਾਕੇ, ਦਫਤਰ ਮਾਰਕੀਟ ਕਮੇਟੀ ਏਰੀਆ ਅਤੇ ਦਫਤਰ ਸਿਵਲ ਡਿਫੈਂਸ ਬਰਨਾਲਾ ਏਰੀਏ ’ਚ ਸੈਨੇਟਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਸਿਵਲ ਡਿਫੈਂਸ ਬਰਨਾਲਾ ਦੇ ਸਮੂਹ ਵਾਰਡਨ ਅਤੇ ਇੰਚਾਰਜ ਸਿਵਲ ਡਿਫੈਂਸ ਕੁਲਦੀਪ ਸਿੰਘ,ਪਰਮਜੀਤ ਸਿੰਘ, ਸੁਖਦੀਪ ਸਿੰਘ ਅਤੇ ਸਾਰਾ ਸਟਾਫ ਹਾਜ਼ਰ ਸੀ।