ਕੁਲਵੰਤ ਸਿੰਘ ਬੱਬੂ
- ਨਿਉ ਪ੍ਰੈਸ ਕਲੱਬ ਵਲੋਂ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਨਾਂ ਕਰਨ ਤੇ ਸੰਘਰਸ਼ ਦਾ ਐਲਾਨ
ਰਾਜਪੁਰਾ, 23 ਮਈ 2020 - ਦੁਨੀਆਂ ਵਿਚ ਫੈਲੀ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਕਾਰਨ ਆਪਣੀ ਜਾਨਾਂ ਜੋਖਮ ਵਿਚ ਪਾ ਕੇ ਪੱਤਰਕਾਰ ਆਪਣੀ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਪਰ ਕੁੱਝ ਕੁ ਪੁਲਿਸ ਮੁਲਾਜ਼ਮ ਆਪਣੀ ਵਰਦੀ ਦੀ ਧੌਂਸ ਵਿਚ ਪੱਤਰਕਾਰਾਂ ਨਾਲ ਬਦਸਲੂਕੀ ਕਰਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਚੰਡੀਗੜ੍ਹ ਵਿਚ ਇਕ ਪੰਜਾਬੀ ਅਖਬਾਰ ਦੇ ਅੰਮ੍ਰਿਤਧਾਰੀ ਸੀਨੀਅਰ ਪੱਤਰਕਾਰ ਮੇਜਰ ਸਿੰਘ ਨਾਲ ਪੁਲਸ ਵਲੋਂ ਕੁੱਟਮਾਰ ਕਰਨ ਦਾ ਆਇਆ ਹੈ।ਜਿਸ ਦੀ ਸਖਤ ਸ਼ਬਦਾ ਵਿਚ ਨਿਖੇਦੀ ਕੀਤੀ ਜਾਂਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਉ ਪ੍ਰੈਸ ਕਲੱਬ ਦੇ ਪ੍ਰਧਾਨ ਦਇਆ ਸਿੰਘ ਨੇ ਗਲਬਾਤ ਦੋਰਾਨ ਕੀਤਾ।ਇਸ ਮੋਕੇ ਅਸ਼ੌਕ ਪ੍ਰੇਮੀ, ਸੁਦੇਸ਼ ਤਨੇਜਾ, ਇਕਬਾਲ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਘਗਰ ਸਰਾਏ, ਪ੍ਰਿੰਸ ਤਨੇਜਾ, ਜਗਦੀਸ਼ ਕੇਬੀ, ਕੁਲਵੰਤ ਬੱਬੂ, ਸੁਖਦੇਵ ਗਗਨ, ਗੁਰਸ਼ਰਨ ਸਿੰਘ ਵਿਰਕ, ਜਤਿੰਦਰ ਲੱਕੀ ਹਾਜਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਦਇਆ ਸਿੰਘ, ਸੁਦੇਸ਼ ਤਨੇਜਾ, ਰਣਜੀਤ ਸਿੰਘ ਅਤੇ ਅਸ਼ੋਕ ਪ੍ਰੇਮੀ ਨੇ ਕਿਹਾਕਿ ਚੋਥਾ ਥੰਮ ਮੰਨੇ ਜਾਣ ਵਾਲੇ ਮੀਡੀਆ ਤੇ ਦਿਨ ਪ੍ਰਤੀ ਦਿਨ ਇਸ ਤਰਾਂ ਦੀਆਂ ਘਟਨਾਵਾਂ ਹੋਣੀਆਂ ਬਹੁਤ ਹੀ ਸ਼ਰਮਨਾਕ ਹੈ।ਕਿਉਕਿ ਪੱਤਰਕਾਰ ਹਮੇਸ਼ਾ ਹੀ ਗਰੀਬਾਂ ਮਜਲੂਮਾਂ ਦੀ ਅਵਾਜ ਨੂੰ ਬੁਲੰਦ ਕਰਕੇ ਸਰਕਾਰੇ ਦਰਬਾਰੇ ਪਹੁੰਚਾਦੇ ਹਨ।ਉਨ੍ਹਾਂ ਕਿਹਾਕਿ ਚੰਡੀਗੜ ਵਿਖੇ ਕਵਰੇਜ ਕਰ ਰਹੇ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੂੰ ਪੁਲਿਸ ਨੇ ਜਰਬਦਸਤੀ ਕਵਰੇਜ ਕਰਨ ਤੋ ਰੋਕਿਆ ਗਿਆ ਪਰ ਨਿਧੜੱਕ ਪੱਤਰਕਾਰ ਵਲੋਂ ਆਪਣੀ ਪੱਤਰਕਾਰੀ ਬਾਖੂਬੀ ਨਾਲ ਨਿਭਾ ਰਿਹਾ ਸੀ।
ਪਰ ਪੁਲਿਸ ਮੁਲਾਜ਼ਮਾਂ ਵਲੋਂ ਮੇਜਰ ਸਿੰਘ ਨਾਲ ਬਦਸਲੂਕੀ ਕਰਕੇ ਉਸ ਦੇ ਨਾਲ ਕੁਟਮਾਰ ਕੀਤੀ ਤੇ ਅਮ੍ਰਿੰਧਾਰੀ ਹੋਣ ਕਰਕੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ।ਜਿਸ ਨਾਲ ਹਰ ਪਤਰਕਾਰ ਦੇ ਦਿਲ ਨੂੰ ਠੇਸ ਪਹੁੰਚੀ ਹੈ।ਪ੍ਰਧਾਨ ਦਇਆ ਸਿੰਘ ਨੇ ਕਿਹਾਕਿ ਜੇਕਰ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਨਾਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਨਿਉ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਸਘੰਰਸ਼ ਕਰਨ ਲਈ ਮਜਬੂਰ ਹੋ ਜਾਣਗੇ।