ਹਰੀਸ਼ ਕਾਲੜਾ
ਰੂਪਨਗਰ, 23 ਮਈ 2020 - ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਸੁਬਾਈ ਆਗੂ ਅਜੀਤ ਪ੍ਰਦੇਸੀ ਨੇ ਕੋਰੋਨਾ ਦੇ ਵਾਇਰਸ ਦੀ ਵੈਕਸੀਨ ਆਪਣੇ ਸ਼ਰੀਰ 'ਤੇ ਟੈਸਟ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਪ੍ਰਦੇਸੀ ਨੇ ਦਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਜਾਂ ਉਸ ਪੱਧਰ ਦੀ ਮੈਡੀਕਲ ਸੰਸਥਾ ਉਸਦੇ ਸ਼ਰੀਰ ਤੇ ਵੈਕਸੀਨ ਤਿਆਰ ਕਰਨ ਲਈ ਲੋੜੀਂਦੇ ਟੈਸਟ ਕਰ ਸਕਦੀ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਬਿੱਲਕੁੱਲ ਤੰਦਰੁਸਤ ਹਨ ਅਤੇ ਉਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਸਿਰ ਦਰਦ ਜਾਂ ਹੋਰ ਕੋਈ ਵੀ ਬਿਮਾਰੀ ਨਹੀਂ ਹੈ। ਵੈਸੇ ਵੀ ਉਸਨੇ ਸਾਲ 1999 ਵਿੱਚ ਪੀ.ਜੀ.ਆਈ. ਨੂੰ ਮੌਤ ਉਪਰੰਤ ਸ਼ਰੀਰ ਦਾਨ ਕਰਨ ਸੰਬੰਧੀ ਰਜਿਸਟਰਡ ਵਸੀਅਤ ਕੀਤੀ ਹੋਈ ਹੈ ਅਤੇ ਉਸਦੇ ਪਰਿਵਾਰਕ ਮੈਂਬਰ ਸ਼ਰੀਰ ਦਾਨੀ ਹਨ।