ਚੰਡੀਗੜ੍ਹ, 23 ਮਈ 2020 - ਪੰਜਾਬ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਰਿਕਵਰੀ ਦਰ 90% ਤੋਂ ਉੱਪਰ ਹੈ, ਜੋ ਸਾਡੇ ਲਈ ਸੂਬੇ ਲਈ ਬਹੁਤ ਹੀ ਚੰਗੀ ਗੱਲ ਹੈ। ਸੂਬੇ 'ਚ ਅਜੇ ਵੀ 136 ਕੋਰੋਨਾ ਪਾਜ਼ੀਟਿਵ ਕੇਸ ਐਕਟਿਵ ਹਨ। ਸੂਬੇ ਦੇ ਪੰਜ ਜ਼ਿਲ੍ਹੇ ਸੰਗਰੂਰ, ਐਸ.ਏ.ਐਸ.ਨਗਰ, ਫਿਰੋਜ਼ਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਮੋਗਾ ਕੋਰੋਨਾ ਮੁਕਤ ਹੋ ਚੁੱਕੇ ਹਨ ਜਿੱਥੇ ਹੁਣ ਕੋਈ ਵੀ ਪਾਜ਼ੀਟਿਵ ਕੇਸ ਨਹੀਂ ਹੈ। ਜਿਸ ਨੂੰ ਧਿਆਨ 'ਚ ਰਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਟ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਹਾਲ ਦਿੱਤੀ ਗਈ ਹੈ।