ਨਵੀਂ ਦਿੱਲੀ, 23 ਮਈ 2020 - ਮਨਜਿੰਦਰ ਸਿਰਸਾ ਨੇ ਇੱਕ ਵੀਡਿਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਪਾਕਿਸਤਾਨ 'ਚ ਵਸਦੇ ਘੱਟਗਿਣਤੀਆਂ ਦੇ ਪਰਿਵਾਰਾਂ ਵੱਲੋਂ ਸਾਂਝਾ ਕੀਤਾ ਗਿਆ ਹੈ। ਵੀਡਿਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਭਾਵਲਪੁਰ 'ਚ 59ਡੀਬੀ ਵਿੱਚ ਪੂਰੀ ਹਿੰਦੂ ਬਸਤੀ ਦੇ ਮਕਾਨ ਢਾਹ ਦਿੱਤੇ ਗਏ ਹਨ ਜਦੋਂ ਕਿ ਗਰੀਬ ਲੋਕ ਆਪਣੇ ਘਰਾਂ ਨੂੰ ਬਚਾਉਣ ਲਈ ਮਿਨਤਾਂ ਅਤੇ ਤਰਲੇ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕੁੱਝ ਪਾਕਿਸਤਾਨੀ ਹਾਊਸਿੰਗ ਮਿਨਿਸਟਰ ਤਾਰਿਕ ਬਸ਼ੀਰ ਚੀਮਾ ਦੀ ਸ਼ਮੂਲੀਅਤ ਦੇ ਨਾਲ ਹੀ ਢਾਹੇ ਗਏ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਹੋਏ ਹਨ, ਇਸ ਤੋਂ ਪਹਿਲਾਂ ਵੀ ਆਏ ਹੀ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ।
ਟਵੀਟ ਅਤੇ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/mssirsa/status/1264203828943093761