ਚੰਡੀਗੜ੍ਹ, 24 ਮਈ 2020 - ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਰੁਕਣ ਦਾ ਨਾਂਅ ਨਹੀਂ ਲੈ ਰਹੇ। ਐਤਵਾਰ ਨੂੰ ਇੱਥੇ ਡੱਡੂ ਮਾਜਰਾ ਦੀ ਰਹਿਣ ਵਾਲੀ ਤਿੰਨ ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਸ਼ਹਿਰ 'ਚ ਇਹ ਚੌਥੀ ਮੌਤ ਹੈ। ਤਿੰਨ ਦਿਨ ਪਹਿਲਾਂ ਹੀ ਸੈਕਟਰ 22 ਦੇ ਸਿਵਲ ਹਸਪਤਾਲ 'ਚ ਬੱਚੀ ਦੀ ਡਿਲਵਰੀ ਹੋਈ ਸੀ।
ਬੱਚੀ ਮੌਤ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਲਿਆ ਗਿਆ ਸੀ ਜੋ ਕਿ ਕੋਰੋੋਨਾ ਪਾਜ਼ੀਟਿਵ ਆਇਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 254 ਹੋ ਗਈ ਹੈ । ਜਦੋਂ ਕਿ ਐਤਵਾਰ ਨੂੰ ਚੰਡੀਗੜ੍ਹ 'ਚ ਕੁੱਲ 20 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ