← ਪਿਛੇ ਪਰਤੋ
ਬਲਬੀਰ ਸਿੰਘ ਸੀਨੀਅਰ ਨਹੀਂ ਰਹੇ ਚੰਡੀਗੜ੍ਹ, 25 ਮਈ, 2020 : ਹਾਕੀ ਦੇ ਮਹਾਨ ਖਿਡਾਰੀ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਦੀਵੀਂ ਵਿਛੋੜਾ ਦੇ ਗਏ। ਉਹ 95 ਵਰ੍ਹਿਆਂ ਦੇ ਸਨ। ਉਹਨਾਂ ਅੱਜ ਸਵੇਰੇ 6.00 ਵਜੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਤਿੰਨ ਪੁੱਤਰ ਇਕ ਧੀ ਛੱਡ ਗਏ ਹਨ। ਤਿੰਨ ਵਾਰ ਓਲੰਪਿਕ ਗੋਲਡ ਚੈਪੀਅਨ ਬਲਬੀਰ ਸਿੰਘ ਨੇ ਲੰਡਨ, ਹੈਲਸਿੰਕੀ ਤੇ ਮੈਲਬੋਰਨ ਓਲੰਪਿਕ ਵਿਚ ਭਾਰਤੀ ਟੀਮ ਦੇ ਸੋਨ ਤਮਗੇ ਜਿੱਤਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਉਹਨਾਂ ਦਾ ਜਨਮ 10 ਅਕਤੂਬਰ 1924 ਨੂੰ ਪਿੰਡ ਹਰੀਪੁਰ ਖਾਲਸਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।
Total Responses : 189