ਇੰਸਪੈਕਟਰ ਸੁਖਦੇਵ ਸਿੰਘ ਨੂੰ ਸਨਮਾਨ ਪੱਤਰ ਦਿੰਦੇ ਹੋਏ ਡੀ, ਜੀ ,ਪੀ ਸ੍ਰੀ ਦਿਨਕਰ ਗੁਪਤਾ ਅਤੇ ਆਈ,ਜੀ, ਸ ਜਤਿੰਦਰ ਸਿੰਘ ਔਲਖ
ਦੀਦਾਰ ਗੁਰਨਾ
ਪਟਿਆਲਾ 24 ਮਈ :ਪੂਰੀ ਦੁਨੀਆ ਵਿੱਚ ਪਟਿਆਲਾ ਪੁਲਿਸ ਦਾ ਮਾਣ ਉਸ ਸਮੇਂ ਹੋਰ ਵਧ ਗਿਆ, ਜਦੋਂ ਕੁਝ ਦਿਨ ਪਹਿਲਾਂ ਡੀ ,ਜੀ ,ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਜੀ ਖ਼ੁਦ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਡੀ ,ਜੀ ,ਪੀ ਡਿਸਕ ਨਾਲ ਨਾਲ ਸਨਮਾਨਿਤ ਕਰਨ ਲਈ ਪਟਿਆਲਾ ਪਹੁੰਚੇ , ਇਸ ਸਮੇਂ ਪਟਿਆਲਾ ਦੇ ਕੋਤਵਾਲੀ ਥਾਣੇ ਦੇ ਐਸ ,ਐਚ ,ਓ ਇੰਸਪੈਕਟਰ ਸੁਖਦੇਵ ਸਿੰਘ ਨੂੰ ਡੀ ,ਜੀ ,ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਅਤੇ ਐਸ ,ਐਸ ,ਪੀ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਡੀ ,ਜੀ ,ਪੀ ਡਿਸਕ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ !
ਇਸ ਮੌਕੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਡੀ, ਜੀ ,ਪੀ, ਸ੍ਰੀ ਦਿਨਕਰ ਗੁਪਤਾ, ਆਈ,ਜੀ, ਸ ਜਤਿੰਦਰ ਸਿੰਘ ਔਲਖ ਅਤੇ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ,ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਮੈਨੂੰ ਇਹ ਮਾਣ ਮਿਲਿਆ ਹੈ ਅਤੇ ਮੈਂ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ , ਮੈਂ ਅੱਗੇ ਤੋਂ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ !