ਐਸ ,ਐਸ ,ਪੀ ਸ. ਮਨਦੀਪ ਸਿੰਘ ਸਿੱਧੂ ਮੁਸਲਮਾਨ ਵੀਰਾ ਨੂੰ ਮਿਠਾਈ ਅਤੇ ਸੈਨੀਟਾਇਜ਼ਰ ਵੰਡਦੇ ਹੋਏ
ਦੀਦਾਰ ਗੁਰਨਾ
ਪਟਿਆਲਾ 25 ਮਈ : ਅੱਜ ਈਦ-ਉਲ-ਫ਼ਿਤਰ ਦੇ ਮੌਕੇ ਤੇ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਅਤੇ ਸਮੂਹ ਪਟਿਆਲ਼ਾ ਪੁਲਿਸ ਵੱਲੋਂ ਪਟਿਆਲ਼ਾ ਸ਼ਹਿਰ ਵਿੱਚ ਰਹਿ ਰਹੇ ਤਮਾਮ ਮੁਸਲਮਾਨ ਭਾਈਚਾਰੇ ਦਾ ਘਰਾਂ ਵਿੱਚ ਰਹਿ ਕੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਦੇ ਹੋਏ ਈਦ ਮਨਾਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਐਸ.ਐਸ.ਪੀ ਸ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਮਹਾਂਮਾਰੀ ਨੂੰ ਕਿਸੇ ਵੀ ਧਰਮ, ਜਾਤ ਪਾਤ ਜਾਂ ਫ਼ਿਰਕੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ, ਬਿਮਾਰੀ ਕਿਸੇ ਵੀ ਵਿਅਕਤੀ ਨੂੰ ਲੱਗ ਸੱਕਦੀ ਹੈ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਸ ਵਿੱਚ ਪ੍ਰੇਮ- ਪਿਆਰ ਅਤੇ ਸਾਂਝੀਵਾਲਤਾ ਬਣਾ ਕੇ ਰੱਖੀਏ ਤੇ ਅਜਿਹੇ ਔਖੇ ਸਮੇਂ ਵਿੱਚ ਇਕ ਦੂਜੇ ਦੀ ਮਦਦ ਕਰੀਏ !
ਇਸ ਮੌਕੇ ਅੱਜ ਪਟਿਆਲ਼ਾ ਪੁਲਿਸ ਵੱਲੋਂ ਮੁਸਲਮਾਨ ਵੀਰਾ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਹਨਾਂ ਨੂੰ ਮਿਠਾਈ, ਸੈਨੀਟਾਇਜ਼ਰ ਅਤੇ ਮਾਸਕ ਵੀ ਦਿੱਤੇ ਗਏ,ਜਿਸਤੇ ਮੁਸਲਮਾਨ ਵੀਰਾਂ ਨੇ ਪਟਿਆਲਾ ਪੁਲਿਸ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ,ਇਸ ਮੌਕੇ ਪਟਿਆਲਾ ਪੁਲਿਸ ਵੱਲੋਂ ਸਭ ਨੂੰ ਇੱਕ ਨਾਅਰਾ " ਕਿਰਪਾ ਕਰਕੇ ਘਰ ਰਹੋ , ਸੁਰੱਖਿਅਤ ਰਹੋ , ਪਿਆਰ ਅਤੇ ਏਕਤਾ ਦਾ ਸੁਨੇਹਾ ਦਿਓ " ਵੀ ਦਿੱਤਾ ਗਿਆ