ਜਗਦੀਸ਼ ਥਿੰਦ
ਬੱਲੂਆਣਾ /ਫ਼ਾਜ਼ਿਲਕਾ
ਪੁਲਿਸ ਥਾਣਾ ਸਦਰ ਅਬੋਹਰ ਦੇ ਖ਼ੇਤਰ ਵਿੱਚ ਆਉਂਦੇ ਇੱਕ ਪਿੰਡ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ ।
ਕਥਿਤ ਤੌਰ ਤੇ ਕਾਮ ਵਾਸਨਾ ਵਿੱਚ ਅੰਨ੍ਹੇ ਹੋਏ ਵਿਅਕਤੀ ਨੇ ਆਪਣੀ ਹਵਸ ਮਿਟਾਉਣ ਲਈ 05 ਸਾਲ ਉਮਰ ਦੀ ਬਾਲੜੀ ਨੂੰ ਦਰਿੰਦਗੀ ਦਾ ਨਿਸ਼ਨਾ ਬਣਾਇਆ ।
ਪੁਲਿਸ ਥਾਣਾ ਸਦਰ ਅਬੋਹਰ ਅੰਦਰ ਦਰਜ਼ ਕੀਤੇ ਗਏ ਮੁਕੱਦਮੇ ਅਨੁਸਾਰ ਪਵਨ ਕੁਮਾਰ ਪੁੱਤਰ ਪਰਸ ਰਾਮ ਨੇ ਮਹਿਜ ਪੰਜ ਸਾਲ ਉਮਰ ਦੀ ਬੱਚੀ ਨਾਲ ਉਸ ਦੇ ਘਰ ਨੇੜੇ ਖਾਲ ਵਿੱਚ ਲਿਜਾ ਕੇ ਬਲਾਤਕਾਰ ਕੀਤਾ ।
ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਤੇ ਇਸ ਕਥਿਤ ਦੋਸ਼ੀ ਖਿਲਾਫ ਪੁਲਸ ਥਾਣਾ ਸਦਰ ਅਬੋਹਰ ਵਿੱਚ 376 , 506 ਭਾਰਤੀ ਦੰਡਾਵਲੀ ਅਤੇ 6 ਪੋਸਕੋ ਐਕਟ 2012 ਅਧੀਨ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ ।
ਮਾਮਲੇ ਦੀ ਤਫ਼ਤੀਸ਼ ਸਬ ਇੰਸਪੈਕਟਰ ਚੰਚਲ ਕਰ ਰਹੇ ਹਨ ।
ਪੁਲਸ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ।